ਤਰਨ ਤਾਰਨ ਵਿੱਚ ਫਾਰਮਰ ਆਈ.ਡੀ ਅਤੇ ਨਾੜ ਨਾ ਸਾੜਣ ਲਈ ਜਾਗਰੂਕਤਾ ਅਭਿਆਨ ਤੇਜ਼ ।

PM ਕਿਸਾਨ ਯੋਜਨਾ ਦਾ ਲਾਭ ਲੈਣ ਲਈ ਫਾਰਮਰ ਰਜਿਸਟ੍ਰੇਸ਼ਨ ਲਾਜ਼ਮੀ • ਨਾੜ ਸਾੜਨ ਤੋਂ ਬਚਣ ਦੀ ਅਪੀਲ

ਤਰਨ ਤਾਰਨ, 19 ਮਾਰਚ: ਨਵਦੀਪ ਸੈਂਟੀ
ਡਾਇਰੈਕਟਰ ਖੇਤੀਬਾੜੀ ਪੰਜਾਬ ਡਾ. ਗੁਰਜੀਤ ਸਿੰਘ ਬਰਾੜ ਦੇ ਹੁਕਮਾਂ ਅਨੁਸਾਰ ਜ਼ਿਲ੍ਹਾ ਤਰਨ ਤਾਰਨ ਵਿੱਚ ਫਾਰਮਰ ਆਈ.ਡੀ ਅਤੇ ਨਾੜ ਨਾ ਸਾੜਣ ਸਬੰਧੀ ਜਾਗਰੂਕਤਾ ਅਭਿਆਨ ਨੂੰ ਹੋਰ ਤੇਜ਼ ਕੀਤਾ ਗਿਆ ਹੈ।

ਮੁੱਖ ਖੇਤੀਬਾੜੀ ਅਫ਼ਸਰ ਡਾ. ਤੇਜਬੀਰ ਸਿੰਘ ਭੰਗੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਸਰਕਾਰ ਦੀ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਅਤੇ ਹੋਰ ਕੇਂਦਰੀ ਸਕੀਮਾਂ ਦਾ ਲਾਭ ਲੈਣ ਲਈ ਹਰ ਕਿਸਾਨ ਵੱਲੋਂ ਫਾਰਮਰ ਰਜਿਸਟਰੀ ਕਰਵਾਉਣੀ ਲਾਜ਼ਮੀ ਕਰ ਦਿੱਤੀ ਗਈ ਹੈ।

ਉਨ੍ਹਾਂ ਦੇ ਦਿਸ਼ਾ-ਨਿਰਦੇਸ਼ਾਂ ਹੇਠ ਬਲਾਕ ਖੇਤੀਬਾੜੀ ਅਫ਼ਸਰ ਖਡੂਰ ਸਾਹਿਬ ਡਾ. ਭੁਪਿੰਦਰ ਸਿੰਘ ਦੀ ਅਗਵਾਈ ਵਿੱਚ ਪਿੰਡ ਵੜਿੰਗ ਸੂਬਾ ਸਿੰਘ ਵਿਖੇ ਵਿਸ਼ੇਸ਼ ਜਾਗਰੂਕਤਾ ਕੈਂਪ ਲਗਾਇਆ ਗਿਆ।

ਇਸ ਮੌਕੇ ਡਾ. ਯਾਦਵਿੰਦਰ ਸਿੰਘ ਨੇ ਦੱਸਿਆ ਕਿ ਭਵਿੱਖ ਵਿੱਚ ਸਿਰਫ਼ ਉਹਨਾਂ ਕਿਸਾਨਾਂ ਨੂੰ ਹੀ PM ਕਿਸਾਨ ਯੋਜਨਾ ਤਹਿਤ ਵਿੱਤੀ ਕਿਸ਼ਤਾਂ ਜਾਰੀ ਕੀਤੀਆਂ ਜਾਣਗੀਆਂ, ਜਿਨ੍ਹਾਂ ਨੇ ਆਪਣੀ ਫਾਰਮਰ ਰਜਿਸਟ੍ਰੇਸ਼ਨ ਪੂਰੀ ਕੀਤੀ ਹੋਵੇਗੀ।

ਉਨ੍ਹਾਂ ਨੇ ਕਿਹਾ ਕਿ ਇਸ ਪ੍ਰਕਿਰਿਆ ਦੌਰਾਨ ਹਰ ਕਿਸਾਨ ਲਈ 11 ਅੰਕਾਂ ਦੀ ਵਿਲੱਖਣ ਫਾਰਮਰ ਆਈ.ਡੀ ਤਿਆਰ ਕੀਤੀ ਜਾਵੇਗੀ, ਜੋ ਆਧਾਰ-ਲਿੰਕਡ ਜ਼ਮੀਨੀ ਰਿਕਾਰਡ ਨਾਲ ਜੋੜੀ ਜਾਵੇਗੀ।

ਰਜਿਸਟ੍ਰੇਸ਼ਨ ਲਈ ਆਧਾਰ ਕਾਰਡ (ਮੋਬਾਈਲ ਨਾਲ ਲਿੰਕ), ਜ਼ਮੀਨ ਦੀ ਫਰਦ/ਖਸਰਾ ਨੰਬਰ, ਬੈਂਕ ਖਾਤਾ ਅਤੇ ਪਾਸਪੋਰਟ ਸਾਈਜ਼ ਫੋਟੋ ਲਾਜ਼ਮੀ ਹਨ। ਉਨ੍ਹਾਂ ਚੇਤਾਵਨੀ ਦਿੱਤੀ ਕਿ ਰਜਿਸਟ੍ਰੇਸ਼ਨ ਨਾ ਕਰਵਾਉਣ ਵਾਲੇ ਕਿਸਾਨਾਂ ਦੀਆਂ ਭਵਿੱਖ ਦੀਆਂ ਕਿਸ਼ਤਾਂ ਰੁਕ ਸਕਦੀਆਂ ਹਨ।

ਇਸ ਦੇ ਨਾਲ ਹੀ ਕਿਸਾਨਾਂ ਨੂੰ ਅਪੀਲ ਕੀਤੀ ਗਈ ਕਿ ਕਣਕ ਦੇ ਨਾੜ ਨੂੰ ਅੱਗ ਨਾ ਲਗਾਈ ਜਾਵੇ, ਸਗੋਂ ਇਸ ਨੂੰ ਖੇਤ ਵਿੱਚ ਮਿਲਾ ਕੇ ਜ਼ਮੀਨ ਦੀ ਉਪਜਾਊ ਸ਼ਕਤੀ ਵਧਾਈ ਜਾਵੇ। ਇਸ ਨਾਲ ਵਾਤਾਵਰਣ ਦੀ ਰੱਖਿਆ ਹੋਵੇਗੀ ਅਤੇ ਲਾਭਦਾਇਕ ਕੀੜੇ ਵੀ ਬਚੇ ਰਹਿਣਗੇ।

ਇਸ ਮੌਕੇ ਕਮਲਜੀਤ ਕੌਰ, ਗੁਰ ਪ੍ਰਤਾਪ ਸਿੰਘ, ਧਰਮਵੀਰ ਸਿੰਘ, ਅੰਗਰੇਜ਼ ਸਿੰਘ, ਮੁਖਤਾਰ ਸਿੰਘ, ਗੁਰਵੇਲ ਸਿੰਘ, ਸਤਨਾਮ ਸਿੰਘ ਅਤੇ ਪਿੰਡ ਵੜਿੰਗ ਦੇ ਕਈ ਕਿਸਾਨ ਮੌਜੂਦ ਸਨ।

News in English

Tarn Taran, March 19: Navdeep Santi
Director of Agriculture, Punjab. As per the directions of District Gurjit Singh Brar, the awareness campaign on Farmer ID and non-stubble burning has been intensified in Tarn Taran district.

Chief Agriculture Officer Dr. Disclosing this here today, Dr. Tejbir Singh Bhangu said that farmer registration has been made mandatory for every farmer to avail the benefits of the Pradhan Mantri Kisan Samman Nidhi Yojana and other central schemes of the Government of India.

Under his directions, Block Agriculture Officer Khadoor Sahib Dr. A special awareness camp was organized at village Warring Suba Singh under the leadership of Dr. Bhupinder Singh.

On this occasion, Dr. Dr. Yadvinder Singh said that in future, financial installments will be released under the PM Kisan Yojana only to those farmers who have completed their farmer registration.

He said that during this process, an 11-digit Unique Farmer ID will be generated for each farmer, which will be linked to Aadhaar-linked land records.

Aadhar card (link to mobile), land fard/khasra number, bank account and passport size photograph are mandatory for registration. He warned that future instalments of farmers who do not register may be stopped.

At the same time, the farmers were urged not to burn the stubble but to mix it in the field to increase the fertility of the soil. This will protect the environment and also save beneficial insects.

On this occasion, Kamaljit Kaur, Gur Partap Singh, Dharamvir Singh, Angrez Singh, Mukhtar Singh, Gurvel Singh, Satnam Singh and many farmers of village Warring were present.

Comments are closed.