ਸੁਖਵਿੰਦਰ ਸਿੰਘ ਮੂੰਡੀਆਂ ਅਕਾਲੀ ਦਲ ਦੇ ਸੂਬਾ ਮੀਤ ਪ੍ਰਧਾਨ ਨਿਯੁਕਤ

ਟਰੱਕ ਯੂਨੀਅਨ ਮੋਰਿੰਡਾ ਵੱਲੋਂ ਭਰਵਾਂ ਸਵਾਗਤ • ਸਿਰੋਪਾਓ ਦੇ ਕੇ ਕੀਤਾ ਸਨਮਾਨ

ਮੋਰਿੰਡਾ, (24 ਮਾਰਚ/ ਕਰਨੈਲ ਜੀਤ):
ਅਕਾਲੀ ਦਲ ਪੁਨਰ ਸੁਰਜੀਤ ਦੇ ਪ੍ਰਧਾਨ ਜਥੇਦਾਰ ਹਰਪ੍ਰੀਤ ਸਿੰਘ ਵੱਲੋਂ ਪਾਰਟੀ ਨੂੰ ਪੰਜਾਬ ਭਰ ਵਿੱਚ ਮਜ਼ਬੂਤ ਕਰਨ ਲਈ ਚਲਾਈ ਜਾ ਰਹੀ ਮੁਹਿੰਮ ਤਹਿਤ ਸਰਗਰਮ ਆਗੂਆਂ ਨੂੰ ਲਗਾਤਾਰ ਉੱਚ ਅਹੁਦਿਆਂ ‘ਤੇ ਨਿਯੁਕਤ ਕਰਕੇ ਉਨ੍ਹਾਂ ਦਾ ਮਾਨ-ਸਨਮਾਨ ਕੀਤਾ ਜਾ ਰਿਹਾ ਹੈ, ਤਾਂ ਜੋ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਮਜ਼ਬੂਤੀ ਨਾਲ ਹਿੱਸਾ ਲੈ ਸਕੇ।

ਇਸੇ ਲੜੀ ਦੇ ਤਹਿਤ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਮੋਰਿੰਡਾ ਇਲਾਕੇ ਦੇ ਸੀਨੀਅਰ ਅਕਾਲੀ ਆਗੂ ਸੁਖਵਿੰਦਰ ਸਿੰਘ ਮੂੰਡੀਆਂ ਨੂੰ ਸ੍ਰੋਮਣੀ ਅਕਾਲੀ ਦਲ ਦਾ ਸੂਬਾ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਟਰੱਕ ਯੂਨੀਅਨ ਮੋਰਿੰਡਾ ਦੇ ਅਹੁਦੇਦਾਰ ਕੁਲਵੀਰ ਸਿੰਘ ਰਸੂਲਪੁਰ ਨੇ ਦੱਸਿਆ ਕਿ ਇਸ ਨਿਯੁਕਤੀ ‘ਤੇ ਯੂਨੀਅਨ ਵੱਲੋਂ ਸਰਬਜੀਤ ਸਿੰਘ ਚੱਕਲਾਂ ਦੀ ਅਗਵਾਈ ਹੇਠ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਸੁਖਵਿੰਦਰ ਸਿੰਘ ਮੂੰਡੀਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ ਗਿਆ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਪਿੰਦਰ ਸਿੰਘ ਲੁਠੇੜੀ, ਕੇਸਰ ਸਿੰਘ, ਪਰਮਿੰਦਰ ਪਾਲ ਸਿੰਘ (ਢੋਲਣ ਮਾਜਰਾ), ਮੇਜ਼ਰ ਸਿੰਘ, ਮੋਹਨ ਸਿੰਘ, ਤਰਸੇਮ ਸਿੰਘ (ਰਤਨਗੜ੍ਹ), ਪਰਮਿੰਦਰ ਸਿੰਘ ਹੈਪੀ, ਭਜਨ ਸਿੰਘ, ਕਮਲਜੀਤ ਸਿੰਘ, ਹਰਪ੍ਰੀਤ ਸਿੰਘ, ਹਰਜੀਤ ਸਿੰਘ, ਸੁਖਵਿੰਦਰ ਸਿੰਘ, ਤਲਵਿੰਦਰ ਸਿੰਘ, ਪੰਡਿਤ ਜਗਦੀਸ਼ ਲਾਲ, ਜਸਵਿੰਦਰ ਸਿੰਘ (ਕਾਈਨੌਰ), ਜਸਵੀਰ ਸਿੰਘ (ਕਾਂਝਲਾ) ਅਤੇ ਸਜਨ ਸਿੰਘ (ਸਾਲਾਪੁਰ) ਸਮੇਤ ਕਈ ਯੂਨੀਅਨ ਮੈਂਬਰ ਅਤੇ ਪਤਵੰਤੇ ਸੱਜਣ ਹਾਜ਼ਰ ਸਨ।

Comments are closed.