ਨਾਇਬ ਤਹਿਸੀਲਦਾਰ ਮਨਪ੍ਰੀਤ ਸਿੰਘ ਨੇ ਮੋਰਿੰਡਾ ਵਿਖੇ ਸੰਭਾਲਿਆ ਚਾਰਜ
ਤਨਦੇਹੀ ਤੇ ਇਮਾਨਦਾਰੀ ਨਾਲ ਲੋਕਾਂ ਦੀ ਸੇਵਾ ਕਰਨ ਦਾ ਦਿੱਤਾ ਭਰੋਸਾ
25 ਮਾਰਚ / ਕਰਨੈਲ ਜੀਤ/
ਮੋਰਿੰਡਾ: ਸ੍ਰੀ ਮਨਪ੍ਰੀਤ ਸਿੰਘ ਨੇ ਮੋਰਿੰਡਾ ਵਿਖੇ ਨਾਇਬ ਤਹਿਸੀਲਦਾਰ ਵਜੋਂ ਆਪਣੇ ਅਹੁਦੇ ਦਾ ਚਾਰਜ ਸੰਭਾਲ ਲਿਆ ਹੈ। ਇਸ ਤੋਂ ਪਹਿਲਾਂ ਉਹ ਟਾਂਡਾ ਵਿਖੇ ਨਾਇਬ ਤਹਿਸੀਲਦਾਰ ਦੇ ਤੌਰ ’ਤੇ ਸੇਵਾਵਾਂ ਨਿਭਾ ਚੁੱਕੇ ਹਨ।
ਇਸ ਮੌਕੇ ਦਫ਼ਤਰੀ ਸਟਾਫ ਵੱਲੋਂ ਉਹਨਾਂ ਦਾ ਭਰਪੂਰ ਸਵਾਗਤ ਕੀਤਾ ਗਿਆ। ਹਾਜ਼ਰ ਰਹਿਣ ਵਾਲਿਆਂ ਵਿੱਚ ਅਰਮਨਦੀਪ ਸਿੰਘ (ਰੀਡਰ), ਜਸਪ੍ਰੀਤ ਸਿੰਘ ਕਲਸੀ, ਕੁਲਵਿੰਦਰ ਸਿੰਘ (ਰੀਡਰ) ਸਮੇਤ ਹੋਰ ਸਟਾਫ ਮੈਂਬਰ ਸ਼ਾਮਲ ਸਨ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਨਪ੍ਰੀਤ ਸਿੰਘ ਨੇ ਕਿਹਾ ਕਿ ਉਹ ਤਨਦੇਹੀ ਅਤੇ ਇਮਾਨਦਾਰੀ ਨਾਲ ਇਲਾਕੇ ਦੇ ਲੋਕਾਂ ਦੀ ਸੇਵਾ ਕਰਨਗੇ। ਉਹਨਾਂ ਨੇ ਕਿਹਾ ਕਿ ਜੇ ਕਿਸੇ ਨੂੰ ਕੋਈ ਕੰਮ ਹੋਵੇ ਤਾਂ ਉਹ ਬਿਨਾਂ ਕਿਸੇ ਝਿਜਕ ਦੇ ਸਿੱਧੇ ਦਫ਼ਤਰ ਵਿੱਚ ਆ ਕੇ ਮਿਲ ਸਕਦਾ ਹੈ ਅਤੇ ਕਿਸੇ ਵੀ ਸਿਫ਼ਾਰਸ਼ ਜਾਂ ਵਿਸ਼ੇਸ਼ ਵਿਅਕਤੀ ਨੂੰ ਨਾਲ ਲਿਆਉਣ ਦੀ ਲੋੜ ਨਹੀਂ ਹੈ।
ਉਹਨਾਂ ਨੇ ਆਸ ਜਤਾਈ ਕਿ ਇਲਾਕਾ ਵਾਸੀ ਵੀ ਉਹਨਾਂ ਨੂੰ ਪੂਰਾ ਸਹਿਯੋਗ ਦੇਣਗੇ। ਜ਼ਿਕਰਯੋਗ ਹੈ ਕਿ ਮਨਪ੍ਰੀਤ ਸਿੰਘ ਦੇ ਪਿਤਾ ਪ੍ਰਿਤਪਾਲ ਸਿੰਘ ਵੀ ਮੋਰਿੰਡਾ ਵਿਖੇ ਤਹਿਸੀਲਦਾਰ ਵਜੋਂ ਸੇਵਾਵਾਂ ਨਿਭਾ ਚੁੱਕੇ ਹਨ।
ਇਸ ਮੌਕੇ ਸਰਬਦੀਪ ਸਿੰਘ (ਟੈਕਨੀਕਲ ਸਹਾਇਕ), ਸੁਧਨ ਬਾਂਸਲ (ਆਰ.ਸੀ.), ਅਮਨਦੀਪ ਕੌਰ, ਨਿਰਮਲਾ, ਪ੍ਰਭਜੋਤ ਕੌਰ, ਸਾਧੂ ਸਿੰਘ ਅਤੇ ਸ਼ਿੰਦਰ ਕੌਰ ਸਮੇਤ ਹੋਰ ਸਟਾਫ ਮੈਂਬਰ ਵੀ ਮੌਜੂਦ ਸਨ।
News in English
25 March / Karnail Jeet
Morinda: Mr. Manpreet Singh has taken charge as Naib Tehsildar at Morinda. He had earlier served as Naib Tehsildar at Tanda.
He was warmly welcomed by the office staff on this occasion. Among those present were Armandeep Singh (Reader), Jaspreet Singh Kalsi, Kulwinder Singh (Reader) and other staff members.
Talking to reporters, Manpreet Singh said that he would serve the people of the area with dedication and honesty. He said that if anyone has any work to do, he can come directly to the office without any hesitation and there is no need to bring any recommendation or special person along.
He hoped that the people of the area would also extend their full cooperation to him. Manpreet Singh’s father Pritpal Singh had also served as Tehsildar in Morinda.
On this occasion, Sarabdeep Singh (Technical Assistant), Sudhan Bansal (RC), Amandeep Kaur, Nirmala, Prabhjot Kaur, Sadhu Singh and Shinder Kaur along with other staff members were also present.
Comments are closed.