ਵਾਰਡ ਨੰਬਰ 1 ਵਿੱਚ ਨੌਜਵਾਨਾਂ ਦੀ ਪਹਿਲ – ਜੇਸੀਬੀ ਨਾਲ ਸੜਕ ਤੋਂ ਹਟਾਇਆ ਕੰਕਰੀਟ ਮਲਬਾ
ਜੇਸੀਬੀ ਨਾਲ ਸੜਕ ਤੋਂ ਹਟਾਇਆ ਗਿਆ ਜੰਮਿਆ ਸੀਮਿੰਟ
ਐਸ.ਏ.ਐਸ. ਨਗਰ, 12 ਅਪ੍ਰੈਲ (ਪੁਸ਼ਪਿੰਦਰ ਸਿੰਘ ਕੁਰਾਲੀ):
ਸ਼ਹਿਰ ਦੇ ਚੰਡੀਗੜ੍ਹ ਰੋਡ ’ਤੇ ਫੋਕਲ ਪੁਆਇੰਟ ਨੇੜੇ ਸੜਕ ’ਤੇ ਕੰਕਰੀਟ ਮਿਕਸਰ ਵਾਹਨਾਂ ਤੋਂ ਡਿੱਗਣ ਵਾਲਾ ਮਲਬਾ ਰੋਜ਼ਾਨਾ ਹਾਦਸਿਆਂ ਦਾ ਕਾਰਨ ਬਣ ਰਿਹਾ ਸੀ। ਇਸ ਸਮੱਸਿਆ ਨੂੰ ਦੇਖਦਿਆਂ ਵਾਰਡ ਨੰਬਰ 1 ਦੇ ਸਮਾਜ ਸੇਵੀ ਵਿਕਾਸ ਰਾਣਾ ਜੋਗੀ ਦੀ ਅਗਵਾਈ ਹੇਠ ਨੌਜਵਾਨਾਂ ਨੇ ਜੇਸੀਬੀ ਮਸ਼ੀਨ ਦੀ ਮਦਦ ਨਾਲ ਸੜਕ ’ਤੇ ਜੰਮੇ ਕੰਕਰੀਟ ਸੀਮਿੰਟ ਨੂੰ ਹਟਾ ਦਿੱਤਾ।
ਜਾਣਕਾਰੀ ਮੁਤਾਬਕ ਪਿਛਲੇ ਕਈ ਮਹੀਨਿਆਂ ਤੋਂ ਫੋਕਲ ਪੁਆਇੰਟ ਵੱਲੋਂ ਆਉਣ ਵਾਲੇ ਕੰਕਰੀਟ ਮਿਕਸਰ ਵਾਹਨਾਂ ਵਿੱਚੋਂ ਸੀਮਿੰਟ ਸੜਕ ’ਤੇ ਡਿੱਗ ਰਿਹਾ ਸੀ, ਜਿਸ ਨਾਲ ਸੜਕ ਦੀ ਹਾਲਤ ਖਰਾਬ ਹੋ ਚੁੱਕੀ ਸੀ ਅਤੇ ਹਾਦਸਿਆਂ ਵਿੱਚ ਵਾਧਾ ਹੋ ਰਿਹਾ ਸੀ। ਰੋਸ਼ਨੀ ਦੀ ਘਾਟ ਕਾਰਨ ਇਹ ਖਤਰਾ ਹੋਰ ਵੀ ਵੱਧ ਗਿਆ ਸੀ।
ਵਿਕਾਸ ਰਾਣਾ ਜੋਗੀ ਅਤੇ ਹੋਰ ਨੌਜਵਾਨਾਂ ਨੇ ਦੱਸਿਆ ਕਿ ਸਬੰਧਤ ਵਿਭਾਗ ਅਤੇ ਕੰਕਰੀਟ ਮਿਕਸਰ ਕੰਪਨੀਆਂ ਵੱਲੋਂ ਇਸ ਸਮੱਸਿਆ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ, ਜਿਸ ਕਰਕੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਉਨ੍ਹਾਂ ਕਿਹਾ ਕਿ ਇਹ ਮੁੱਖ ਸੜਕ ਹੈ ਅਤੇ ਰੋਜ਼ਾਨਾ ਹਜ਼ਾਰਾਂ ਵਾਹਨ ਇੱਥੋਂ ਲੰਘਦੇ ਹਨ, ਇਸ ਲਈ ਇਸ ਦੀ ਸਫਾਈ ਬਹੁਤ ਜ਼ਰੂਰੀ ਸੀ।
ਉਨ੍ਹਾਂ ਦੱਸਿਆ ਕਿ ਜਦੋਂ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆਇਆ ਤਾਂ ਤੁਰੰਤ ਕਾਰਵਾਈ ਕਰਦਿਆਂ ਜੇਸੀਬੀ ਮਸ਼ੀਨ ਨਾਲ ਸੜਕ ’ਤੇ ਜੰਮੇ ਸੀਮਿੰਟ ਨੂੰ ਹਟਾ ਕੇ ਸੜਕ ਨੂੰ ਪੱਧਰਾ ਕੀਤਾ ਗਿਆ। ਇਸ ਉਪਰਾਲੇ ਦੀ ਰਾਹਗੀਰਾਂ ਅਤੇ ਸ਼ਹਿਰ ਵਾਸੀਆਂ ਵੱਲੋਂ ਭਰਪੂਰ ਸ਼ਲਾਘਾ ਕੀਤੀ ਗਈ।
ਇਸ ਮੌਕੇ ਦੀਪੂ ਰਾਣਾ, ਸਾਹਿਲ ਗੁਪਤਾ, ਦੀਪ ਕੁਮਾਰ, ਗੌਰਵ ਰਾਣਾ ਅਤੇ ਸਾਹਿਲ ਰਾਣਾ ਵੀ ਮੌਜੂਦ ਸਨ।
English news
S.A.S. Nagar, April 12 (Pushpinder Singh Kurali):
Debris falling from concrete mixer vehicles on the Chandigarh Road near the Focal Point had been causing daily accidents in the area. Taking note of the issue, youth under the leadership of social worker Vikas Rana Jogi from Ward No. 1 removed the hardened concrete cement from the road with the help of a JCB machine.
According to information, for the past several months, concrete from mixer vehicles coming from the Focal Point had been continuously spilling onto the road. This had badly damaged the condition of the main road and led to a rise in accidents. The lack of proper lighting further increased the risk.
Vikas Rana Jogi and other youths stated that the concerned department and concrete mixer companies had not taken any action to address the issue, due to which commuters and residents were facing serious difficulties. They added that since it is a main road with thousands of vehicles passing daily, its maintenance and cleanliness are extremely important.
They further said that when the matter was brought to their notice, they took immediate action and used a JCB machine to remove the hardened cement from the road, leveling it properly. Passersby and residents appreciated the efforts made by the youth.
On this occasion, Deepu Rana, Sahil Gupta, Deep Kumar, Gaurav Rana, and Sahil Rana were also present.
Comments are closed.