ਵਿਸਾਖੀ ਨੂੰ ਸਮਰਪਿਤ ਪ੍ਰਭ ਆਸਰਾ ਹਸਪਤਾਲ ਵਿੱਚ 17-18 ਅਪ੍ਰੈਲ ਨੂੰ ਮੁਫ਼ਤ ਮੈਡੀਕਲ ਕੈਂਪ
ਮਾਹਿਰ ਡਾਕਟਰਾਂ ਵੱਲੋਂ ਚੈਕਅੱਪ, ਇਲਾਜ ਤੇ ਓਪਰੇਸ਼ਨ—ਚੈਰੀਟੇਬਲ ਰੇਟਾਂ ‘ਤੇ 50% ਛੂਟ ਵੀ ਮਿਲੇਗੀ
ਕੁਰਾਲੀ, 12 ਅਪ੍ਰੈਲ (ਪੁਸ਼ਪਿੰਦਰ ਸਿੰਘ):
ਸਥਾਨਕ ਚੰਡੀਗੜ੍ਹ ਮਾਰਗ ‘ਤੇ ਸਥਿਤ ਪ੍ਰਭ ਆਸਰਾ ਮਲਟੀ ਸਪੈਸ਼ਲਿਟੀ ਚੈਰੀਟੇਬਲ ਹਸਪਤਾਲ, ਚਨਾਲੋਂ ਵਿਖੇ ਵਿਸਾਖੀ ਨੂੰ ਸਮਰਪਿਤ 17 ਤੇ 18 ਅਪ੍ਰੈਲ ਨੂੰ ਸਵੇਰੇ 9 ਵਜੇ ਤੋਂ ਸ਼ਾਮ 3 ਵਜੇ ਤੱਕ ਵਿਸ਼ੇਸ਼ ਮੈਡੀਕਲ ਕੈਂਪ ਲਗਾਇਆ ਜਾਵੇਗਾ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਮੁੱਖ ਪ੍ਰਬੰਧਕ ਭਾਈ ਸ਼ਮਸ਼ੇਰ ਸਿੰਘ ਪਡਿਆਲਾ ਨੇ ਦੱਸਿਆ ਕਿ ਕੈਂਪ ਦੌਰਾਨ ਵੱਖ-ਵੱਖ ਬੀਮਾਰੀਆਂ ਦੇ ਮਾਹਿਰ ਡਾਕਟਰਾਂ ਵੱਲੋਂ ਮਰੀਜ਼ਾਂ ਦਾ ਚੈਕਅੱਪ, ਇਲਾਜ ਅਤੇ ਲੋੜ ਪੈਣ ‘ਤੇ ਓਪਰੇਸ਼ਨ ਵੀ ਕੀਤੇ ਜਾਣਗੇ।
ਉਨ੍ਹਾਂ ਦੱਸਿਆ ਕਿ ਇਸ ਮੌਕੇ ‘ਤੇ ਚੈਰੀਟੇਬਲ ਰੇਟਾਂ ‘ਤੇ ਹੋਰ 50 ਫੀਸਦੀ ਤੱਕ ਛੂਟ ਦਿੱਤੀ ਜਾਵੇਗੀ ਅਤੇ ਇੰਪਲਾਂਟ ਵੀ ਚੈਰੀਟੇਬਲ ਰੇਟਾਂ ‘ਤੇ ਹੀ ਉਪਲੱਬਧ ਕਰਵਾਏ ਜਾਣਗੇ।
ਉਨ੍ਹਾਂ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਇਸ ਮੈਡੀਕਲ ਕੈਂਪ ਦਾ ਲਾਹਾ ਲਿਆ ਜਾਵੇ। ਲੋੜਵੰਦ ਵਿਅਕਤੀ ਇਲਾਜ ਲਈ ਆਪਣਾ ਨਾਮ ਦਰਜ ਕਰਵਾਉਣ ਵਾਸਤੇ ਫੋਨ ਨੰਬਰ 82880 34556 ‘ਤੇ 17-18 ਅਪ੍ਰੈਲ ਲਈ ਪਹਿਲਾਂ ਹੀ ਰਜਿਸਟਰੇਸ਼ਨ ਕਰਵਾ ਸਕਦੇ ਹਨ।
ਇਸ ਮੌਕੇ ਜਸਵੀਰ ਸਿੰਘ ਕਾਦੀਮਾਜਰਾ, ਚਾਂਦ ਰਾਣਾ, ਮੋਹਣ ਸਿੰਘ, ਬਲਵੀਰ ਸਿੰਘ ਅਤੇ ਹੋਰ ਸੰਸਥਾ ਦੇ ਮੈਂਬਰ ਮੌਜੂਦ ਸਨ।
English news
Kurali, April 12 (Pushpinder Singh):
A special medical camp dedicated to Baisakhi will be organized on April 17 and 18 from 9:00 AM to 3:00 PM at Prabh Asra Multi-Speciality Charitable Hospital, Chanallon, located on Chandigarh Road.
Providing information, the chief administrator of the institution, Bhai Shamsher Singh Padyala, said that during the camp, specialist doctors for various diseases will examine patients, provide treatment, and perform surgeries if required.
He further stated that an additional 50% discount will be offered on charitable rates during the camp, and implants will also be available at charitable prices.
He appealed to the residents of the area to take maximum benefit from this medical camp. Needy individuals can register in advance for treatment by calling 82880 34556 for April 17–18.
On this occasion, Jasvir Singh Kadimajra, Chand Rana, Mohan Singh, Balvir Singh, and other members of the organization were also present.
Comments are closed.