ਪਿੰਡ ਝਿੰਗੜਾਂ ਕਲਾਂ ਵਿਖੇ ਫਰੀ ਮੈਡੀਕਲ ਕੈਂਪ ਅੱਜ
ਕਲੀਅਰ ਮੈਡੀ ਹਸਪਤਾਲ ਖਰੜ ਦੀ ਡਾਕਟਰਾਂ ਦੀ ਟੀਮ ਕਰੇਗੀ ਜਾਂਚ, ਮੁਫ਼ਤ ਦਵਾਈਆਂ ਵੀ ਦਿੱਤੀਆਂ ਜਾਣਗੀਆਂ
ਮੁਹਾਲੀ, 2 ਮਈ (ਪੁਸ਼ਪਿੰਦਰ ਸਿੰਘ ਕੁਰਾਲੀ): ਕੁਰਾਲੀ ਨੇੜਲੇ ਪਿੰਡ ਝਿੰਗੜਾਂ ਕਲਾਂ ਵਿਖੇ ਅੱਜ ਇੱਕ ਫਰੀ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ। ਇਸ ਕੈਂਪ ਵਿੱਚ ClearMedi Healthcare ਦੇ ਖਰੜ ਹਸਪਤਾਲ ਤੋਂ ਡਾਕਟਰਾਂ ਦੀ ਟੀਮ ਪਹੁੰਚੇਗੀ, ਜੋ ਵੱਖ-ਵੱਖ ਬਿਮਾਰੀਆਂ ਦੀ ਜਾਂਚ ਕਰੇਗੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਯੂਥ ਆਗੂ ਗੁਰਦੀਪ ਸਿੰਘ ਝਿੰਗੜਾਂ ਨੇ ਦੱਸਿਆ ਕਿ ਕਲੀਅਰ ਮੈਡੀ ਹਸਪਤਾਲ ਖਰੜ ਤੋਂ ਆਉਣ ਵਾਲੀ ਡਾਕਟਰਾਂ ਦੀ ਟੀਮ ਵੱਲੋਂ ਮੈਡੀਕਲ ਕੈਂਪ ਦੌਰਾਨ ਵੱਖ-ਵੱਖ ਬਿਮਾਰੀਆਂ ਦਾ ਚੈੱਕਅੱਪ ਕੀਤਾ ਜਾਵੇਗਾ ਅਤੇ ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਵੀ ਦਿੱਤੀਆਂ ਜਾਣਗੀਆਂ।
ਉਨ੍ਹਾਂ ਦੱਸਿਆ ਕਿ ਇਹ ਕੈਂਪ ਨਗਰ ਨਿਵਾਸੀਆਂ ਅਤੇ ਪਿੰਡ ਦੇ ਪਤਵੰਤੇ ਸੱਜਣਾਂ ਦੇ ਸਹਿਯੋਗ ਨਾਲ ਸਾਂਝੇ ਤੌਰ ‘ਤੇ ਪਿੰਡ ਝਿੰਗੜਾਂ ਕਲਾਂ ਵਿਖੇ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਲਗਾਇਆ ਜਾਵੇਗਾ। ਉਨ੍ਹਾਂ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਜਿਸ ਕਿਸੇ ਨੂੰ ਵੀ ਸਿਹਤ ਸਬੰਧੀ ਸਮੱਸਿਆ ਹੈ, ਉਹ ਕੈਂਪ ਵਿੱਚ ਪਹੁੰਚ ਕੇ ਆਪਣਾ ਚੈੱਕਅੱਪ ਕਰਵਾ ਕੇ ਇਸਦਾ ਲਾਭ ਲੈਣ।
English news
Mohali, May 2 (Pushpinder Singh Kurali): A free medical camp is being organized today at village Jhingran Kalan near Kurali. A team of doctors from ClearMedi Healthcare, Kharar, will visit the camp to conduct check-ups for various diseases.
Sharing information regarding the camp, youth leader Gurdeep Singh Jhingran said that the doctors’ team from ClearMedi Hospital, Kharar, will examine patients suffering from different health issues and free medicines will also be provided to the needy patients.
He further informed that the camp is being organized jointly with the support of local residents and respected members of the village community. The camp will be held at village Jhingran Kalan from 10:00 AM to 2:00 PM. He appealed to area residents to take full advantage of this opportunity by getting their health check-up done at the camp.
Comments are closed.