ਗੈਂਗਸਟਰ ਨੈਟਵਰਕ ਖ਼ਿਲਾਫ਼ ਤਰਨ ਤਾਰਨ ਪੁਲਿਸ ਦੀ ਸਖ਼ਤ ਮੁਹਿੰਮ
ਰਿਪੋਰਟ: ਨਵਦੀਪ ਸੈਂਟੀ
ਤਰਨਤਾਰਨ 10 ਫਰਵਰੀ
ਆਪਰੇਸ਼ਨ ਪ੍ਰਹਾਰ 2.0 — ਦਿਨ ਦੂਸਰਾ: ਤਰਨ ਤਾਰਨ ਪੁਲਿਸ ਦੀ ਵੱਡੀ ਕਾਰਵਾਈ
41 ਵਾਂਟਿਡ ਕ੍ਰਿਮਿਨਲ ਗ੍ਰਿਫ਼ਤਾਰ, 55 ਸ਼ੱਕੀ ਹਿਰਾਸਤ ਵਿੱਚ
ਤਰਨ ਤਾਰਨ, 10 ਫ਼ਰਵਰੀ 2026 — ਮਾਨਯੋਗ ਸ੍ਰੀ ਗੌਰਵ ਯਾਦਵ, ਆਈ.ਪੀ.ਐਸ., ਡੀ.ਜੀ.ਪੀ. ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਗੈਂਗਸਟਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਚਲਾਏ ਜਾ ਰਹੇ ਆਪਰੇਸ਼ਨ ਪ੍ਰਹਾਰ ਫੇਜ਼-2 ਦਾ ਅੱਜ ਦੂਸਰਾ ਦਿਨ ਰਿਹਾ। ਇਸ ਤਹਿਤ ਸ੍ਰੀ ਸਨੇਹਦੀਪ ਸ਼ਰਮਾ, ਆਈ.ਪੀ.ਐਸ., ਡੀਆਈਜੀ ਫ਼ਿਰੋਜ਼ਪੁਰ ਰੇਂਜ ਦੀ ਅਗਵਾਈ ਅਤੇ ਸ੍ਰੀ ਸੁਰੇਂਦਰ ਲਾਂਬਾ, ਆਈ.ਪੀ.ਐਸ., ਐਸ.ਐਸ.ਪੀ. ਤਰਨ ਤਾਰਨ ਦੀ ਟੀਮ ਵੱਲੋਂ ਜ਼ਿਲ੍ਹੇ ਭਰ ਵਿੱਚ ਵਿਆਪਕ ਸਰਚ ਆਪਰੇਸ਼ਨ ਚਲਾਇਆ ਗਿਆ।
ਪੁਲਿਸ ਨੇ ਗੈਂਗਸਟਰ ਨੈਟਵਰਕ ਅਤੇ ਵਾਂਟਿਡ ਅਪਰਾਧੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਦਿਆਂ ਵੱਖ-ਵੱਖ ਕੇਸਾਂ ਵਿੱਚ 41 ਵਾਂਟਿਡ ਕ੍ਰਿਮਿਨਲਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਦਕਿ 55 ਸ਼ੱਕੀ ਵਿਅਕਤੀਆਂ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਗਿਆ ਹੈ। ਇਸ ਤੋਂ ਇਲਾਵਾ 15 ਵਿਅਕਤੀਆਂ ਖ਼ਿਲਾਫ਼ ਪ੍ਰੀਵੈਂਟਿਵ ਕਾਰਵਾਈ ਵੀ ਕੀਤੀ ਗਈ ਹੈ।
ਆਪਰੇਸ਼ਨ ਦੌਰਾਨ ਜ਼ਿਲ੍ਹੇ ਦੇ ਅੰਦਰੂਨੀ ਅਤੇ ਬਾਹਰੀ ਇਲਾਕਿਆਂ ਵਿੱਚ ਸਖ਼ਤ ਨਾਕਾਬੰਦੀ ਕੀਤੀ ਗਈ। ਭੀੜ-ਭਾੜ ਵਾਲੇ ਬਾਜ਼ਾਰਾਂ, ਸ਼ੱਕੀ ਠਿਕਾਣਿਆਂ ਅਤੇ ਸੰਵੇਦਨਸ਼ੀਲ ਸਥਾਨਾਂ ‘ਤੇ ਵਿਸ਼ੇਸ਼ ਸਰਚ ਅਭਿਆਨ ਚਲਾਏ ਗਏ। ਹਰ ਆਉਣ-ਜਾਣ ਵਾਲੇ ਵਾਹਨ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ।
ਖ਼ਾਸ ਤੌਰ ‘ਤੇ ਉਹ ਵਾਹਨ ਚੈੱਕ ਕੀਤੇ ਗਏ ਜਿਨ੍ਹਾਂ ‘ਤੇ:
ਕਾਲੀਆਂ ਫ਼ਿਲਮਾਂ/ਜਾਲੀਆਂ ਲੱਗੀਆਂ ਸਨ
ਹੂਟਰ ਲੱਗੇ ਹੋਏ ਸਨ
ਟੂ-ਵ੍ਹੀਲਰ ‘ਤੇ ਟ੍ਰਿਪਲ ਰਾਈਡਿੰਗ ਸੀ
ਬਿਨਾਂ ਨੰਬਰ ਪਲੇਟ ਜਾਂ ਫਰਜ਼ੀ ਨੰਬਰ ਪਲੇਟ ਸੀ
ਗੱਡੀ ਵਿੱਚ ਮਾਰੂ ਹਥਿਆਰ ਮੌਜੂਦ ਸਨ
ਇਨ੍ਹਾਂ ਮਾਮਲਿਆਂ ਵਿੱਚ ਮੌਕੇ ‘ਤੇ ਹੀ ਚਲਾਨ ਕੱਟੇ ਗਏ।
ਤਰਨ ਤਾਰਨ ਪੁਲਿਸ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਿਸੇ ਵੀ ਅਫ਼ਵਾਹ ‘ਤੇ ਯਕੀਨ ਨਾ ਕਰਨ। ਜੇਕਰ ਕਿਸੇ ਨੂੰ ਕੋਈ ਲਾਵਾਰਸ ਵਸਤੂ ਜਾਂ ਸ਼ੱਕੀ ਗਤੀਵਿਧੀ ਨਜ਼ਰ ਆਵੇ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਵੇ।
ਪੁਲਿਸ ਨੇ ਭਰੋਸਾ ਦਿੱਤਾ ਹੈ ਕਿ ਆਮ ਨਾਗਰਿਕਾਂ ਦੀ ਜਾਨ-ਮਾਲ ਦੀ ਸੁਰੱਖਿਆ ਲਈ ਉਹ 24 ਘੰਟੇ ਤਿਆਰ ਹੈ ਅਤੇ ਕਾਨੂੰਨ ਦੀ ਪਾਲਣਾ ਕਰਨ ਵਾਲੇ ਹਰ ਨਾਗਰਿਕ ਨਾਲ ਮਿੱਤਰਤਾਪੂਰਣ ਰਵੱਈਆ ਰੱਖਿਆ ਜਾਵੇਗ !
Watch next news YouTube video
Comments are closed.