ਮੁੱਖ ਮੰਤਰੀ ਭਗਵੰਤ ਮਾਨ ਨੇ ਪਿੰਡ ਕਾਲੇਵਾਲ ਵਿੱਚ ਖੇਡ ਸਟੇਡੀਅਮ ਦਾ ਕੀਤਾ ਉਦਘਾਟਨ

15 ਜੁਲਾਈ ਤੱਕ 3,100 ਵਿਸ਼ਵ ਪੱਧਰੀ ਪੇਂਡੂ ਖੇਡ ਮੈਦਾਨ ਲੋਕਾਂ ਨੂੰ ਸਮਰਪਿਤ ਕਰਨ ਦਾ ਐਲਾਨ; ਖਿਡਾਰੀਆਂ ਨਾਲ ਮਿਲੇ, ਕਿੱਟਾਂ ਵੰਡੀਆਂ ਤੇ ਵਾਲੀਬਾਲ ਵੀ ਖੇਡੀ

📍 ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ), 4 ਮਈ (ਪੁਸ਼ਪਿੰਦਰ ਸਿੰਘ ਕੁਰਾਲੀ):
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਪਿੰਡ ਕਾਲੇਵਾਲ ਵਿਖੇ ਨਵੇਂ ਖੇਡ ਸਟੇਡੀਅਮ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਨੇ ਐਲਾਨ ਕੀਤਾ ਕਿ ਪੰਜਾਬ ਸਰਕਾਰ 15 ਜੁਲਾਈ ਤੱਕ ਰਾਜ ਭਰ ਵਿੱਚ ਵਿਸ਼ਵ ਪੱਧਰੀ ਸਹੂਲਤਾਂ ਨਾਲ ਲੈਸ 3,100 ਪੇਂਡੂ ਖੇਡ ਮੈਦਾਨ ਲੋਕਾਂ ਨੂੰ ਸਮਰਪਿਤ ਕਰੇਗੀ, ਜਿਨ੍ਹਾਂ ਵਿੱਚੋਂ 250 ਮੈਦਾਨਾਂ ਦਾ ਅੱਜ ਉਦਘਾਟਨ ਕੀਤਾ ਗਿਆ।

ਮੁੱਖ ਮੰਤਰੀ ਨੇ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਖੇਡਾਂ ਸਭ ਤੋਂ ਪ੍ਰਭਾਵਸ਼ਾਲੀ ਸਾਧਨ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਸਿਰਫ ਖੇਡ ਬੁਨਿਆਦੀ ਢਾਂਚੇ ਦਾ ਵਿਕਾਸ ਹੀ ਨਹੀਂ ਕਰ ਰਹੀ, ਸਗੋਂ ਨੌਜਵਾਨਾਂ ਨੂੰ ਮੁਫ਼ਤ ਸਿਖਲਾਈ, ਪੇਸ਼ੇਵਰ ਕੋਚ ਅਤੇ ਆਧੁਨਿਕ ਖੇਡ ਉਪਕਰਣ ਵੀ ਮੁਹੱਈਆ ਕਰਵਾ ਰਹੀ ਹੈ ਤਾਂ ਜੋ ਉਹ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਮੱਲਾਂ ਮਾਰ ਸਕਣ।

ਉਨ੍ਹਾਂ ਦੱਸਿਆ ਕਿ ਖੇਡਾਂ ਲਈ ਸੂਬੇ ਦਾ ਬਜਟ, ਜੋ ਪਹਿਲਾਂ 200 ਕਰੋੜ ਰੁਪਏ ਤੋਂ ਵੀ ਘੱਟ ਸੀ, ਹੁਣ ਵਧਾ ਕੇ 1,791 ਕਰੋੜ ਰੁਪਏ ਕਰ ਦਿੱਤਾ ਗਿਆ ਹੈ। ਇਸਦੇ ਨਾਲ ਹੀ ‘ਖੇਡਾਂ ਵਤਨ ਪੰਜਾਬ ਦੀਆਂ’ ਅਤੇ ਕਿਲਾ ਰਾਏਪੁਰ ਪੇਂਡੂ ਖੇਡਾਂ ਰਾਹੀਂ ਪੰਜਾਬ ਦੀ ਖੇਡ ਵਿਰਾਸਤ ਨੂੰ ਮੁੜ ਜੀਵੰਤ ਕੀਤਾ ਜਾ ਰਿਹਾ ਹੈ।
ਮੁੱਖ ਮੰਤਰੀ ਨੇ ਦੱਸਿਆ ਕਿ ਹਰ ਖੇਡ ਮੈਦਾਨ ਵਿੱਚ ਚਾਰਦੀਵਾਰੀ, ਵਾਕਿੰਗ ਟਰੈਕ, ਫਲੱਡ ਲਾਈਟਾਂ, ਵਾਲੀਬਾਲ, ਫੁੱਟਬਾਲ ਅਤੇ ਹਾਕੀ ਕੋਰਟ, 400 ਮੀਟਰ ਰਨਿੰਗ ਟਰੈਕ, ਬੈਠਕਾਂ, ਬੱਚਿਆਂ ਲਈ ਖੇਡਣ ਦੀ ਥਾਂ ਅਤੇ ਹੋਰ ਆਧੁਨਿਕ ਸਹੂਲਤਾਂ ਉਪਲਬਧ ਹੋਣਗੀਆਂ। ਸਾਰੇ ਮੈਦਾਨਾਂ ਲਈ ਕੋਚ ਨਿਯੁਕਤ ਕੀਤੇ ਜਾਣਗੇ ਅਤੇ ਬੱਚਿਆਂ ਨੂੰ ਮੁਫ਼ਤ ਸਿਖਲਾਈ ਦਿੱਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਇਹ ਮੈਦਾਨ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਵਿੱਚ ਅਹਿਮ ਭੂਮਿਕਾ ਨਿਭਾਉਣਗੇ ਅਤੇ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨਗੇ।

ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਿੰਡ ਦੇ ਖਿਡਾਰੀਆਂ ਨਾਲ ਗੱਲਬਾਤ ਕੀਤੀ, ਉਨ੍ਹਾਂ ਨੂੰ ਖੇਡ ਕਿੱਟਾਂ ਵੰਡੀਆਂ ਅਤੇ ਵਾਲੀਬਾਲ ਕੋਰਟ ’ਤੇ ਮਹਿਲਾ ਖਿਡਾਰੀਆਂ ਨਾਲ ਵਾਲੀਬਾਲ ਖੇਡ ਕੇ ਉਨ੍ਹਾਂ ਦਾ ਹੌਸਲਾ ਵਧਾਇਆ।

ਸਮਾਗਮ ਦੌਰਾਨ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ, ਵਿਧਾਇਕ ਅਨਮੋਲ ਗਗਨ ਮਾਨ, ਚੇਅਰਮੈਨ ਪਰਮਿੰਦਰ ਸਿੰਘ ਗੋਲਡੀ ਸਮੇਤ ਹੋਰ ਆਗੂ ਵੀ ਮੌਜੂਦ ਸਨ।

English news

📍 Sahibzada Ajit Singh Nagar (Mohali), May 4 (Pushpinder Singh Kurali):
Punjab Chief Minister Bhagwant Singh Mann today inaugurated a newly constructed sports stadium at Village Kalewal and announced that the Punjab Government will dedicate 3,100 world-class rural sports grounds across the state by July 15, out of which 250 grounds were inaugurated today.

The Chief Minister said that sports are the most effective tool to keep youth away from drugs. He stated that the Punjab Government is not only developing sports infrastructure but is also providing free training, professional coaches and modern sports equipment to help young players compete at national and international levels.

He informed that the state sports budget, which was earlier less than Rs 200 crore, has now been increased to Rs 1,791 crore. He added that initiatives like Khedan Watan Punjab Dian and the revival of the Kila Raipur Rural Olympics are helping restore Punjab’s rich sporting heritage.

The Chief Minister said that every sports ground will have boundary walls, walking tracks, floodlights, volleyball, football and hockey courts, a 400-metre running track, seating arrangements, children’s play areas and other modern facilities. Coaches will be appointed for all grounds and children will be provided free training.

He said these sports grounds will play a crucial role in the state’s anti-drug campaign and inspire youth to actively participate in sports.

On the occasion, Chief Minister Bhagwant Mann interacted with village players, distributed sports kits and encouraged women players by joining them for a game of volleyball on the court.

Cabinet Minister Tarunpreet Singh Sond, MLA Anmol Gagan Mann, Chairman Parminder Singh Goldy and several other dignitaries were also present during the event.

News in Hindi

📍 साहिबजादा अजीत सिंह नगर (मोहाली), 4 मई (पुष्पिंदर सिंह कुराली):
पंजाब के मुख्यमंत्री भगवंत सिंह मान ने आज गांव कालेवाल में नव-निर्मित खेल स्टेडियम का उद्घाटन किया और घोषणा की कि पंजाब सरकार 15 जुलाई तक राज्यभर में 3,100 विश्वस्तरीय ग्रामीण खेल मैदान जनता को समर्पित करेगी, जिनमें से 250 मैदानों का उद्घाटन आज किया गया।
मुख्यमंत्री ने कहा कि युवाओं को नशों से दूर रखने के लिए खेल सबसे प्रभावी माध्यम हैं। उन्होंने कहा कि पंजाब सरकार केवल खेल बुनियादी ढांचे का विकास ही नहीं कर रही, बल्कि युवाओं को मुफ्त प्रशिक्षण, पेशेवर कोच और आधुनिक खेल उपकरण भी उपलब्ध करवा रही है, ताकि वे राष्ट्रीय और अंतरराष्ट्रीय स्तर पर बेहतर प्रदर्शन कर सकें।
उन्होंने बताया कि राज्य का खेल बजट, जो पहले 200 करोड़ रुपये से भी कम था, अब बढ़ाकर 1,791 करोड़ रुपये कर दिया गया है। उन्होंने कहा कि ‘खेडां वतन पंजाब दियां’ और किला रायपुर ग्रामीण ओलंपिक जैसे आयोजनों के जरिए पंजाब की खेल विरासत को पुनर्जीवित किया जा रहा है।
मुख्यमंत्री ने कहा कि प्रत्येक खेल मैदान में चारदीवारी, वॉकिंग ट्रैक, फ्लडलाइट, वॉलीबॉल, फुटबॉल और हॉकी कोर्ट, 400 मीटर रनिंग ट्रैक, बैठने की व्यवस्था, बच्चों के खेलने के लिए स्थान और अन्य आधुनिक सुविधाएं उपलब्ध होंगी। सभी मैदानों के लिए कोच नियुक्त किए जाएंगे और बच्चों को मुफ्त प्रशिक्षण दिया जाएगा।
उन्होंने कहा कि ये खेल मैदान राज्य की नशा विरोधी मुहिम में अहम भूमिका निभाएंगे और युवाओं को खेलों की ओर प्रेरित करेंगे।
इस अवसर पर मुख्यमंत्री भगवंत मान ने गांव के खिलाड़ियों से बातचीत की, उन्हें खेल किट वितरित कीं और महिला खिलाड़ियों के साथ वॉलीबॉल खेलकर उनका उत्साहवर्धन किया।
समारोह में कैबिनेट मंत्री तरुणप्रीत सिंह सोंद, विधायक अनमोल गगन मान, चेयरमैन परमिंदर सिंह गोल्डी सहित कई अन्य गणमान्य व्यक्ति उपस्थित रहे।

Comments are closed.