ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਨੇ ਐਨਡੀਏ ਪ੍ਰੀਖਿਆ ਵਿੱਚ 83 ਫ਼ੀਸਦ ਸਫਲਤਾ ਦਰ ਕੀਤੀ ਹਾਸਲ

30 ਵਿੱਚੋਂ 25 ਕੈਡਿਟਾਂ ਨੇ ਐਨਡੀਏ-1 ਲਿਖਤੀ ਪ੍ਰੀਖਿਆ ਕੀਤੀ ਪਾਸ, ਅਮਨ ਅਰੋੜਾ ਨੇ ਦਿੱਤੀ ਵਧਾਈ

✍️ ਕਰਨੈਲ ਜੀਤ
ਚੰਡੀਗੜ੍ਹ/ਐਸਏਐਸ ਨਗਰ, 11 ਮਈ:
ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ (ਐਮਆਰਐਸਏਐਫਪੀਆਈ), ਮੋਹਾਲੀ ਨੇ ਇੱਕ ਹੋਰ ਵੱਡੀ ਉਪਲਬਧੀ ਆਪਣੇ ਨਾਮ ਕਰਦਿਆਂ ਨੈਸ਼ਨਲ ਡਿਫੈਂਸ ਅਕੈਡਮੀ (ਐਨਡੀਏ)-1 ਲਿਖਤੀ ਪ੍ਰੀਖਿਆ ਵਿੱਚ 83 ਫ਼ੀਸਦ ਸਫਲਤਾ ਦਰ ਹਾਸਲ ਕੀਤੀ ਹੈ।
ਸੰਸਥਾ ਦੇ 30 ਵਿੱਚੋਂ 25 ਕੈਡਿਟਾਂ ਨੇ ਵੱਕਾਰੀ ਨੈਸ਼ਨਲ ਡਿਫੈਂਸ ਅਕੈਡਮੀ ਦੇ 157ਵੇਂ ਕੋਰਸ ਲਈ ਐਨਡੀਏ (1) ਲਿਖਤੀ ਪ੍ਰੀਖਿਆ ਪਾਸ ਕੀਤੀ ਹੈ। ਯੂਪੀਐਸਸੀ ਵੱਲੋਂ ਐਲਾਨੇ ਨਤੀਜਿਆਂ ਵਿੱਚ ਦਰਜ ਇਹ ਸ਼ਾਨਦਾਰ ਸਫਲਤਾ ਸੰਸਥਾ ਦੇ ਇਤਿਹਾਸ ਦੀਆਂ ਸਭ ਤੋਂ ਵੱਡੀਆਂ ਪ੍ਰਾਪਤੀਆਂ ਵਿੱਚੋਂ ਇੱਕ ਮੰਨੀ ਜਾ ਰਹੀ ਹੈ।

ਹੁਣ ਇਹ 25 ਕੈਡਿਟ ਸਰਵਿਸਿਜ਼ ਸਿਲੈਕਸ਼ਨ ਬੋਰਡ (ਐਸਐਸਬੀ) ਇੰਟਰਵਿਊ ਲਈ ਹਾਜ਼ਰ ਹੋਣਗੇ, ਜੋ ਨੈਸ਼ਨਲ ਡਿਫੈਂਸ ਅਕੈਡਮੀ ਵਿੱਚ ਦਾਖਲੇ ਲਈ ਆਖਰੀ ਅਤੇ ਸਭ ਤੋਂ ਮਹੱਤਵਪੂਰਨ ਪੜਾਅ ਹੈ।
ਪੰਜਾਬ ਦੇ ਰੁਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਅਮਨ ਅਰੋੜਾ ਨੇ ਇਸ ਸ਼ਾਨਦਾਰ ਪ੍ਰਦਰਸ਼ਨ ’ਤੇ ਕੈਡਿਟਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਪੰਜਾਬ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਕੈਡਿਟਾਂ ਦੀ ਸਖ਼ਤ ਮਿਹਨਤ, ਅਨੁਸ਼ਾਸਨ ਅਤੇ ਦ੍ਰਿੜ ਵਚਨਬੱਧਤਾ ਨੇ ਸੂਬੇ ਦਾ ਨਾਮ ਰੌਸ਼ਨ ਕੀਤਾ ਹੈ। ਉਨ੍ਹਾਂ ਕੈਡਿਟਾਂ ਨੂੰ ਐਸਐਸਬੀ ਇੰਟਰਵਿਊ ਅਤੇ ਅਗਲੇਰੀ ਸਿਖਲਾਈ ਲਈ ਸ਼ੁੱਭਕਾਮਨਾਵਾਂ ਵੀ ਦਿੱਤੀਆਂ।

ਸੰਸਥਾ ਦੇ ਡਾਇਰੈਕਟਰ ਮੇਜਰ ਜਨਰਲ (ਸੇਵਾਮੁਕਤ) ਅਜੈ ਐਚ ਚੌਹਾਨ, ਵੀਐਸਐਮ ਨੇ ਕਿਹਾ ਕਿ ਯੂਪੀਐਸਸੀ ਲਿਖਤੀ ਪ੍ਰੀਖਿਆ ਪਾਸ ਕਰਨਾ ਇੱਕ ਮਹੱਤਵਪੂਰਨ ਮੀਲ ਪੱਥਰ ਹੈ, ਪਰ ਐਸਐਸਬੀ ਇੰਟਰਵਿਊ ਅਸਲ ਚੁਣੌਤੀ ਹੈ। ਉਨ੍ਹਾਂ ਕੈਡਿਟਾਂ ਨੂੰ ਇਮਾਨਦਾਰੀ, ਆਤਮ-ਵਿਸ਼ਲੇਸ਼ਣ ਅਤੇ ਇਕਾਗਰਤਾ ਨਾਲ ਤਿਆਰੀ ਕਰਨ ਲਈ ਪ੍ਰੇਰਿਤ ਕੀਤਾ।

ਉਨ੍ਹਾਂ ਨੇ ਫੈਕਲਟੀ ਮੈਂਬਰਾਂ ਦੀ ਮਿਹਨਤ ਦੀ ਵੀ ਸ਼ਲਾਘਾ ਕੀਤੀ ਅਤੇ ਦੱਸਿਆ ਕਿ ਸੰਸਥਾ ਦੇ 25 ਕੈਡਿਟ ਇਸ ਸਾਲ ਜੂਨ ਵਿੱਚ ਸ਼ੁਰੂ ਹੋਣ ਵਾਲੇ ਐਨਡੀਏ, ਟੀਈਐਸ (ਤਕਨੀਕੀ ਐਂਟਰੀ ਸਕੀਮ) ਅਤੇ ਸੀਡੀਐਸ ਕੋਰਸਾਂ ਲਈ ਕਾਲ ਲੈਟਰਾਂ ਦੀ ਉਡੀਕ ਕਰ ਰਹੇ ਹਨ।

News in English

✍️ Karnal Jeet
Chandigarh/SAS Nagar, May 11:
Maharaja Ranjit Singh Armed Forces Preparatory Institute (MRSAFPI), Mohali has achieved another major milestone by securing an impressive 83 percent success rate in the National Defence Academy (NDA)-1 written examination.
Out of 30 cadets from the institute, 25 have successfully cleared the NDA (1) written examination for the prestigious 157th course of the National Defence Academy. This remarkable success rate, as announced by UPSC, is being considered one of the biggest achievements in the institute’s history.
These 25 cadets will now appear for the Services Selection Board (SSB) interview, which is the final and most crucial stage for admission to the National Defence Academy.
Congratulating the cadets on their outstanding performance, Punjab Employment Generation, Skill Development and Training Minister Aman Arora said that this achievement is a matter of pride for Punjab. He said the cadets’ hard work, discipline, and strong determination have brought glory to the state. He also extended his best wishes to them for the upcoming SSB interviews and further training.
Institute Director Major General (Retd.) Ajay H. Chauhan, VSM, said that clearing the UPSC written examination is an important milestone, but the SSB interview is the real challenge. He encouraged the cadets to prepare with honesty, self-reflection, and focus.
He also appreciated the efforts of the faculty members and informed that 25 cadets of the institute are awaiting call letters for NDA, TES (Technical Entry Scheme), and CDS courses scheduled to commence in June this year.

Comments are closed.