ਖਾਲਸਾ ਗਰਲਜ਼ ਕਾਲਜ ਵੱਲੋਂ 50ਵਾਂ ਸਾਲਾਨਾ ਖੇਡ ਮੇਲਾ ਕਰਵਾਇਆ

2025-26 ਲਈ ਗੁਰਲੀਨ ਕੌਰ ‘ਬੈਸਟ ਐਥਲੀਟ’ ਚੁਣੀ।

ਮੋਰਿੰਡਾ: ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ–ਬਾਬਾ ਫਤਹਿ ਸਿੰਘ ਗਰਲਜ਼ ਖਾਲਸਾ ਕਾਲਜ, ਮੋਰਿੰਡਾ ਵੱਲੋਂ 50ਵਾਂ ਸਾਲਾਨਾ ਖੇਡ ਮੇਲਾ ਸਫਲਤਾਪੂਰਵਕ ਕਰਵਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਲਜ ਦੀ ਪ੍ਰਿੰਸੀਪਲ ਡਾ. ਪੁਸ਼ਪਿੰਦਰ ਕੌਰ ਨੇ ਦੱਸਿਆ ਕਿ 9 ਅਤੇ 10 ਫਰਵਰੀ ਨੂੰ ਕਰਵਾਏ ਗਏ ਇਸ ਖੇਡ ਮੇਲੇ ਦੀ ਪ੍ਰਧਾਨਗੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਦੇ ਸਾਬਕਾ ਮੈਂਬਰ ਜਥੇਦਾਰ ਹਰਬੰਸ ਸਿੰਘ ਕੰਧੋਲਾ ਨੇ ਕੀਤੀ, ਜਦਕਿ ਮੁੱਖ ਮਹਿਮਾਨ ਵਜੋਂ ਐਸ.ਡੀ.ਐਮ. ਮੋਰਿੰਡਾ ਗੁਰਦੇਵ ਸਿੰਘ ਧੰਮ ਸ਼ਾਮਲ ਹੋਏ।

ਕਾਲਜ ਦੇ ਫਿਜ਼ੀਕਲ ਐਜੂਕੇਸ਼ਨ ਵਿਭਾਗ ਦੇ ਮੁਖੀ ਪ੍ਰੋ. ਰਮਨਦੀਪ ਸਿੰਘ ਨੇ ਖੇਡ ਸਮਾਗਮ ਨੂੰ ਸਫਲ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ। ਇਸ ਦੋ-ਰੋਜ਼ਾ ਖੇਡ ਮੇਲੇ ਵਿੱਚ 800 ਮੀਟਰ, 400 ਮੀਟਰ, 100 ਮੀਟਰ ਦੌੜ, ਡਿਸਕਸ ਥਰੋਅ, ਸਕਿਪਿੰਗ ਰੇਸ, ਲੈਮਨ ਰੇਸ, ਥਰੀ-ਲੈਗ ਰੇਸ, ਸ਼ਾਟਪੁੱਟ ਅਤੇ ਰਿਲੇਅ ਰੇਸ ਸਮੇਤ ਕਈ ਮੁਕਾਬਲੇ ਕਰਵਾਏ ਗਏ।

ਪ੍ਰੋ. ਰਮਨਦੀਪ ਸਿੰਘ ਨੇ ਦੱਸਿਆ ਕਿ ਸਪੋਰਟਸ ਮੀਟ 2025-26 ਲਈ ਗੁਰਲੀਨ ਕੌਰ (ਬੀ.ਏ. ਭਾਗ ਤੀਜਾ) ਨੂੰ ‘ਬੈਸਟ ਐਥਲੀਟ’ ਘੋਸ਼ਿਤ ਕੀਤਾ ਗਿਆ। ਇਸ ਤੋਂ ਇਲਾਵਾ ਅਕਾਦਮਿਕ ਗਤੀਵਿਧੀਆਂ 2024-25 ਅਤੇ ਸਹਿ-ਗਤੀਵਿਧੀਆਂ 2025-26 ਵਿੱਚ ਪੁਜ਼ੀਸ਼ਨਾਂ ਹਾਸਲ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਵੀ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ। ਇਨਾਮਾਂ ਦੀ ਵੰਡ ਮੁੱਖ ਮਹਿਮਾਨ ਐਸ.ਡੀ.ਐਮ. ਗੁਰਦੇਵ ਸਿੰਘ ਧੰਮ ਵੱਲੋਂ ਕੀਤੀ ਗਈ।

ਇਸ ਮੌਕੇ ਸ. ਜਾਗੀਰ ਸਿੰਘ ਦੁੱਮਣਾ, ਲਛਮਣ ਮੱਟੂ, ਲਖਵੀਰ ਸਿੰਘ ਤਾਜਪੁਰਾ, ਧਰਮਿੰਦਰ ਮੱਟੂ, ਰਾਜੇਸ਼ ਕੁਮਾਰ, ਖਾਲਸਾ ਸਕੂਲ ਦਾ ਸਟਾਫ਼, ਵਿਦਿਆਰਥੀ, ਕਾਲਜ ਦਾ ਸਮੁੱਚਾ ਸਟਾਫ਼ ਅਤੇ ਵਿਦਿਆਰਥਣਾਂ ਹਾਜ਼ਰ ਰਹੀਆਂ।

Watch next news YouTube

Leave A Reply