ਪਿੰਡ ਅਕਾਲਗੜ੍ਹ ਦੇ ਗੁਰਦੁਆਰਾ ਸਾਹਿਬ ਲਈ ਬੈਨੀਪਾਲ ਗਰੁੱਪ ਵੱਲੋਂ ਸੀਮਿੰਟ ਤੇ ਬਰਤਨਾਂ ਦੀ ਸੇਵਾ

ਗੁਰਦੁਆਰਾ ਇਮਾਰਤ ਲਈ ਨਿਰਮਾਣ ਸਮੱਗਰੀ ਅਤੇ ਲੰਗਰ ਲਈ ਬਰਤਨ ਭੇਟ, ਸੰਗਤ ਵੱਲੋਂ ਸਿਰੋਪਾਓ ਨਾਲ ਕੀਤਾ ਸਨਮਾਨ

ਚੰਡੀਗੜ੍ਹ, 22 ਫਰਵਰੀ (ਪੁਸ਼ਪਿੰਦਰ ਸਿੰਘ):
ਪਿੰਡ ਅਕਾਲਗੜ੍ਹ ਦੀ ਪਵਿੱਤਰ ਸੰਗਤ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ, ਜਿੱਥੇ ਪਿੰਡ ਦੇ ਗੁਰਦੁਆਰਾ ਸਾਹਿਬ ਦੀ ਤਿਆਰ ਹੋ ਰਹੀ ਇਮਾਰਤ ਲਈ ਬੈਨੀਪਾਲ ਗਰੁੱਪ ਵੱਲੋਂ ਸੀਮਿੰਟ ਦੀ ਸੇਵਾ ਭੇਟ ਕੀਤੀ ਗਈ। ਇਸ ਦੇ ਨਾਲ ਹੀ ਗੁਰਦੁਆਰਾ ਸਾਹਿਬ ਦੇ ਲੰਗਰ ਲਈ ਛੋਟੇ-ਵੱਡੇ ਬਰਤਨਾਂ ਦੀ ਸੇਵਾ ਵੀ ਸਮਰਪਿਤ ਕੀਤੀ ਗਈ, ਜਿਸ ਨਾਲ ਸੰਗਤ ਵਿੱਚ ਖੁਸ਼ੀ ਦਾ ਮਾਹੌਲ ਬਣ ਗਿਆ।

ਇਸ ਮੌਕੇ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਕੀਤੀ ਗਈ ਕਿ ਇਸ ਤਰ੍ਹਾਂ ਦੇ ਜਨ-ਸੇਵਾ ਦੇ ਕਾਰਜ ਨਿਰੰਤਰ ਜਾਰੀ ਰਹਿਣ ਅਤੇ ਸੇਵਾ ਕਰਨ ਦੀ ਤਾਕਤ ਅਤੇ ਸਮਰਥਾ ਬਣੀ ਰਹੇ, ਤਾਂ ਜੋ ਇਲਾਕੇ ਦੀਆਂ ਸੰਗਤਾਂ ਦੀ ਸੇਵਾ ਲਗਾਤਾਰ ਕੀਤੀ ਜਾ ਸਕੇ।

ਪਿੰਡ ਦੀ ਸੰਗਤ ਵੱਲੋਂ ਬੈਨੀਪਾਲ ਗਰੁੱਪ ਦੀ ਟੀਮ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਦੀ ਸੇਵਾ ਦੀ ਪ੍ਰਸ਼ੰਸਾ ਕੀਤੀ ਗਈ। ਗਰੁੱਪ ਵੱਲੋਂ ਵੀ ਸਮੂਹ ਨਗਰ ਨਿਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਪ੍ਰਗਟਾਇਆ ਗਿਆ।

ਇਸ ਅਵਸਰ ‘ਤੇ ਸਾਬਕਾ ਸਰਪੰਚ ਭੂਪਿੰਦਰ ਸਿੰਘ, ਕਮੇਟੀ ਪ੍ਰਧਾਨ ਸਤਨਾਮ ਸਿੰਘ, ਸੈਕਟਰੀ ਮੇਜਰ ਸਿੰਘ, ਮੇਵਾ ਸਿੰਘ ਖਿਜ਼ਰਾਬਾਦ, ਬਾਬਾ ਰਣਬੀਰ ਸਿੰਘ ਕਾਦੀਮਾਜਰਾ, ਜਗਦੀਸ਼ ਸਿੰਘ ਕਾਦੀਮਾਜਰਾ, ਜਗਤਾਰ ਸਿੰਘ ਮਾਵੀ ਮੁੰਧੋ ਕਲਾਂ, ਕਮੇਟੀ ਮੈਂਬਰ ਬੀਬੀ ਸੁਰਿੰਦਰ ਕੌਰ, ਜਸਪ੍ਰੀਤ ਸਿੰਘ, ਸੁਖਬੀਰ ਸਿੰਘ ਸਮੇਤ ਹੋਰ ਬਹੁਤ ਸਾਰੀਆਂ ਸੰਗਤਾਂ ਮੌਜੂਦ ਸਨ।

Comments are closed.