ਸ਼੍ਰੋਮਣੀ ਅਕਾਲੀ ਦਲ (ਅ) ਕੈਲੀਫੋਰਨੀਆ ਵਲੋਂ ਭਾਈ ਪ੍ਰਭਜੀਤ ਸਿੰਘ ਖੁਰਲ ਨੂੰ ਰੀਵਰਸਾਇਡ ਸਿਟੀ ਦਾ ਪ੍ਰਧਾਨ ਨਿਯੁਕਤ
ਪੰਜਾਬ ਦੇ ਅਕਾਲੀ ਵਰਕਰਾਂ ਵਲੋਂ ਨਿਯੂਕਤੀ ਦਾ ਭਰਵਾਂ ਸਵਾਗਤ
23 ਫਰਵਰੀ / ਕਰਨੈਲ ਜੀਤ
ਮੋਰਿੰਡਾ, ਸ਼੍ਰੋਮਣੀ ਅਕਾਲੀ ਦਲ ਕੈਲੀਫੋਰਨੀਆ ਸਟੇਟ (ਅ)ਦੇ ਪ੍ਰਧਾਨ ਭਾਈ ਤਰਸੇਮ ਸਿੰਘ ਟਰੇਲੀ ਅਤੇ ਕਨਵੀਨਰ ਸਰਬਜੀਤ ਸਿੰਘ ਵਲੋਂ ਭਾਰਤ ਨਿਵਾਸੀ ਭਾਈ ਪ੍ਰਭਜੀਤ ਸਿੰਘ ਖੁਰਲ ਨੂੰ ਰੀਵਰਸਾਇਡ ਸਿਟੀ ਇਲਾਕੇ ਦਾ ਪ੍ਰਧਾਨ ਨਿਯੁਕਤ ਕਰਨ ਦਾ ਪੰਜਾਬ ਦੇ ਅਕਾਲੀ ਆਗੂਆਂ ਨੇ ਭਰਵਾਂ ਸਵਾਗਤ ਕਰਦਿਆਂ ਆਖਿਆ ਕਿ ਇਸ ਨਿਯੁਕਤੀ ਨਾਲ ਰੀਵਰਸਾਇਡ ਸਿਟੀ ਵਿੱਚ ਅਕਾਲੀ ਦਲ ਅ ਮਜ਼ਬੂਤ ਹੋਵੇਗਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਅ ਜ਼ਿਲਾ ਰੂਪਨਗਰ ਦੇ ਪ੍ਰਧਾਨ ਰਣਜੀਤ ਸਿੰਘ ਸੰਤੋਖਗੜ੍ਹ ਅਤੇ ਮੀਤ ਪ੍ਰਧਾਨ ਹਰਜੀਤ ਸਿੰਘ ਢੋਲਣ ਮਾਜਰਾ ਨੇ ਦੱਸਿਆ ਕਿ ਪ੍ਰਭਜੀਤ ਸਿੰਘ ਖੁਰਲ ਪੰਥ ਨੂੰ ਪ੍ਰਣਾਏ ਹੋਏ ਹਨ ਅਤੇ ਸਖ਼ਤ ਮਿਹਨਤੀ ਹਨ । ਇਹਨਾਂ ਦੀ ਪਾਰਟੀ ਪ੍ਰਤੀ ਸੇਵਾਵਾਂ ਨੂੰ ਮੁੱਖ ਰੱਖਦਿਆਂ ਅਕਾਲੀ ਦਲ (ਅ) ਕੈਲੀਫੋਰਨੀਆ ਸਟੇਟ ਦੇ ਪ੍ਰਧਾਨ ਭਾਈ ਤਰਸੇਮ ਸਿੰਘ ਨੇ ਭਾਈ ਪ੍ਰਭਜੀਤ ਸਿੰਘ ਖੁਰਲ ਨੂੰ ਰੀਵਰ ਸਾਇਡ ਸਿਟੀ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਅਕਾਲੀ ਦਲ (ਅ) ਕੈਲੀਫੋਰਨੀਆ ਵਲੋਂ ਟੁਲੈਰੀ, ਕੈਲੀਫ਼ੋਰਨੀਆ ਵਿੱਚ ਗੁਰਦੁਆਰਾ ਦਸਮੇਸ਼ ਦਰਬਾਰ ਟੂਲੈਰੀ ਵਿਖੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਜਨਮ ਦਿਹਾੜਾ ਤੇ ਭਾਈ ਸੰਦੀਪ ਸਿੰਘ ਦੀਪ ਸਿੱਧੂ ਦਾ ਸ਼ਹੀਦੀ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ।
ਸਮਾਗਮ ਦੌਰਾਨ ਆਰੰਭ ਕੀਤੇ ਸ੍ਰੀ ਸਹਿਜ ਪਾਠ ਜੀ ਦੇ ਭੋਗ ਪਾਏ ਗਏ। ਇਸ ਉਪਰੰਤ ਰਾਗੀ ਜਥਿਆਂ, ਢਾਡੀ ਜਥਿਆਂ, ਕਥਾ ਵਾਚਕਾਂ ਅਤੇ ਕਵਿਸ਼ਰੀ ਜਥਿਆਂ ਵੱਲੋਂ ਸੰਤਾਂ ਦੇ ਜੀਵਨ, ਉਨ੍ਹਾਂ ਦੀਆਂ ਸਿੱਖਿਆਵਾਂ ਅਤੇ ਸ਼ਹਾਦਤ ਬਾਰੇ ਸੰਗਤ ਨੂੰ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ।
ਭਾਈ ਸੰਦੀਪ ਸਿੰਘ ( ਦੀਪ ਸਿੱਧੂ ) ਜੀ ਦੀ ਸ਼ਹਾਦਤ ਨੂੰ ਵੀ ਸਤਿਕਾਰ ਸਹਿਤ ਯਾਦ ਕੀਤਾ ਗਿਆ। ਇਸ ਮੌਕੇ ਨਵ ਨਿਯੁਕਤ ਪ੍ਰਧਾਨ ਪ੍ਰਭਜੀਤ ਸਿੰਘ ਖੁਰਲ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।
ਦੂਰ-ਨੇੜੇ ਤੋਂ ਆਈ ਸੰਗਤ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਵਿਚ ਭਰੀ। ਸਾਰਾ ਦਿਨ ਗੁਰਬਾਣੀ ਦਾ ਪ੍ਰਵਾਹ ਜਾਰੀ ਰਿਹਾ ਅਤੇ ਸੰਗਤਾਂ ਲਈ ਲੰਗਰ, ਕਾਰ ਪਾਰਕਿੰਗ ਅਤੇ ਹੋਰ ਪ੍ਰਬੰਧ ਸੁਚੱਜੇ ਢੰਗ ਨਾਲ ਕੀਤੇ ਗਏ।
ਸਮਾਗਮ ਦੌਰਾਨ ਭਾਈ ਤਰਸੇਮ ਸਿੰਘ ਟਰੇਲੀ (ਪ੍ਰਧਾਨ ਕੈਲੀਫ਼ੋਰਨੀਆ ਸਟੇਟ), ਭਾਈ ਅਜੀਤ ਸਿੰਘ ਅੱਲਰਖਾ (ਸੀਨੀਅਰ ਜਨਰਲ ਸਕੱਤਰ), ਭਾਈ ਸੁਖਵਿੰਦਰ ਸਿੰਘ ਠਾਣਾ, ਭਾਈ ਅਮਰੀਕ ਸਿੰਘ, ਭਾਈ ਪਰਮਿੰਦਰ ਸਿੰਘ ਰੰਧਾਵਾ, ਭਾਈ ਗੁਰਮੀਤ ਸਿੰਘ ਛੀਨਾ ਸਮੇਤ ਹੋਰ ਆਗੂਆਂ ਨੇ ਆਪਣੇ ਵਿਚਾਰ ਸਾਂਝੇ ਕੀਤੇ।
ਅਖੀਰ ਵਿੱਚ ਭਾਈ ਗੁਲਜ਼ਾਰ ਸਿੰਘ ਜੀ ਵੱਲੋਂ ਸੰਗਤਾਂ, ਆਗੂਆਂ ਅਤੇ ਵਰਕਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ।
English news
Comments are closed.