ਸ੍ਰੀ ਗੁਰੂ ਤੇਗ ਬਹਾਦਰ ਸੇਵਾ ਮਿਸ਼ਨ ਵੱਲੋਂ 3 ਲੋੜਵੰਦ ਲੜਕੀਆਂ ਦੇ ਸਮੂਹਿਕ ਅਨੰਦ ਕਾਰਜ ਕਰਵਾਏ, ਘਰੇਲੂ ਸਾਮਾਨ ਤੇ ਫਰਨੀਚਰ ਭੇਂਟ
ਪਿੰਡ ਕਲਹੇੜੀ (ਮੋਰਿੰਡਾ) ਵਿੱਚ 9ਵਾਂ ਗੁਰਮਿਤ ਸਮਾਗਮ ਸ਼ਰਧਾ ਨਾਲ ਆਯੋਜਿਤ, ਸੰਤ ਮਹਾਂਪੁਰਖਾਂ ਤੇ ਪ੍ਰਮੁੱਖ ਸ਼ਖਸੀਅਤਾਂ ਦੀ ਹਾਜ਼ਰੀ
ਮੋਰਿੰਡਾ, 1 ਮਾਰਚ / ਕਰਨੈਲ ਜੀਤ
ਸ੍ਰੀ ਗੁਰੂ ਤੇਗ ਬਹਾਦਰ ਸੇਵਾ ਮਿਸ਼ਨ ਅਤੇ ਯੂਥ ਵੈਲਫੇਅਰ ਕਲੱਬ ਕਲਹੇੜੀ (ਮੋਰਿੰਡਾ) ਵੱਲੋਂ ਸਮਾਜ ਸੇਵਕ ਤਲਵੀਰ ਸਿੰਘ (ਯੂਐਸਏ) ਦੇ ਸਹਿਯੋਗ ਨਾਲ ਪਿੰਡ ਕਲਹੇੜੀ ਵਿਖੇ 9ਵਾਂ ਗੁਰਮਿਤ ਸਮਾਗਮ ਅਤੇ ਸਮੂਹਿਕ ਅਨੰਦ ਕਾਰਜ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਇਆ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਕਲੱਬ ਦੇ ਪ੍ਰਧਾਨ ਗਿਆਨੀ ਕੁਲਵਿੰਦਰ ਸਿੰਘ ਕਲਹੇੜੀ ਨੇ ਦੱਸਿਆ ਕਿ ਸਮਾਗਮ ਦੀ ਸ਼ੁਰੂਆਤ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਨਾਲ ਹੋਈ। ਇਸ ਉਪਰੰਤ ਢਾਡੀ ਦਿਵਾਨ ਸਜਾਏ ਗਏ, ਜਿੱਥੇ ਸ਼੍ਰੋਮਣੀ ਢਾਡੀ ਬਾਬਾ ਨੱਥਾ ਸਿੰਘ ਅਤੇ ਬਾਬਾ ਅਬਦੁਲਾ ਜੀ ਨੇ ਵਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਸੰਤ ਬਾਬਾ ਪਰਮਜੀਤ ਸਿੰਘ ਢਿੱਡਾਸਰ ਵਾਲਿਆਂ ਅਤੇ ਸੰਤ ਬਾਬਾ ਜੀਵਨ ਸਿੰਘ ਬੰਗਚੀ ਵਾਲਿਆਂ ਨੇ ਕਥਾ-ਕੀਰਤਨ ਰਾਹੀਂ ਗੁਰਬਾਣੀ ਦਾ ਪ੍ਰਚਾਰ ਕੀਤਾ।
ਸਮਾਗਮ ਦੌਰਾਨ 3 ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਸਮੂਹਿਕ ਅਨੰਦ ਕਾਰਜ ਕਰਵਾਏ ਗਏ। ਨਵ-ਵਿਆਹੇ ਜੋੜਿਆਂ ਨੂੰ ਘਰੇਲੂ ਸਾਮਾਨ, ਕਪੜੇ ਅਤੇ ਫਰਨੀਚਰ ਪ੍ਰਬੰਧਕਾਂ ਵੱਲੋਂ ਭੇਂਟ ਕੀਤਾ ਗਿਆ, ਤਾਂ ਜੋ ਉਹ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਸੁਖਮਈ ਢੰਗ ਨਾਲ ਕਰ ਸਕਣ।
ਲੰਗਰਾਂ ਦੀ ਸੇਵਾ ਸੰਤ ਬਾਬਾ ਅਜੀਤ ਸਿੰਘ ਸੁਲਤਾਨਪੁਰ ਲੋਧੀ ਵਾਲਿਆਂ ਵੱਲੋਂ ਨਿਭਾਈ ਗਈ। ਉਨ੍ਹਾਂ ਮਿਸ਼ਨ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਹੋਰ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਇਸ ਤਰ੍ਹਾਂ ਦੇ ਮਨੁੱਖਤਾ ਭਰਪੂਰ ਕਾਰਜਾਂ ਲਈ ਅੱਗੇ ਆਉਣਾ ਚਾਹੀਦਾ ਹੈ।
ਇਸ ਮੌਕੇ ਨਿਹੰਗ ਸਿੰਘ ਬਾਬਾ ਰਾਜਾ ਰਾਜ ਸਿੰਘ, ਸੀਨੀਅਰ ਕਾਂਗਰਸੀ ਆਗੂ ਹਰਮਿੰਦਰ ਸਿੰਘ ਲੱਕੀ, ਪੀਏਡੀਬੀ ਦੇ ਵਾਇਸ ਚੇਅਰਮੈਨ ਕਰਨੈਲ ਸਿੰਘ ਜੀਤ ਸਮੇਤ ਕਈ ਪ੍ਰਮੁੱਖ ਸ਼ਖਸੀਅਤਾਂ ਅਤੇ ਇਲਾਕੇ ਦੇ ਪਤਵੰਤੇ ਸੱਜਣ ਹਾਜ਼ਰ ਸਨ। ਨਵ-ਵਿਆਹੇ ਜੋੜਿਆਂ ਦੇ ਰਿਸ਼ਤੇਦਾਰ ਵੀ ਵੱਡੀ ਗਿਣਤੀ ਵਿੱਚ ਮੌਜੂਦ ਰਹੇ।
Watch our YouTube video
Watch Barnala Congress raili X CM charanjeet Singh Chennai video
News in English
Morinda, March 1 /Karnal Jeet/ —
Sri Guru Tegh Bahadur Seva Mission and Youth Welfare Club Kalheri (Morinda) in collaboration with social worker Talveer Singh (USA) organized the 9th Gurmit Samagam and collective joy at village Kalheri with devotion and enthusiasm.
Disclosing this here today, the President of the club, Giani Kulwinder Singh Kalheri said that the event started with the bhog of Sri Akhand Path Sahib Ji. After this, the Dhadi Diwan was decorated where Shiromani Dhadi Baba Natha Singh and Baba Abdullah Ji entertained the devotees with their wars. Sant Baba Paramjit Singh Dhindasar and Sant Baba Jiwan Singh Banchi Wale propagated Gurbani through Katha-Kirtan.
During the event, the girls from 3 needy families were treated to a collective joy function. The newlyweds were gifted with household goods, clothing and furniture by the managers, so that they could start their new life in a happy way.
The langars were served by Sant Baba Ajit Singh of Sultanpur Lodhi. He appreciated this initiative of the Mission and said that other social service organizations should also come forward for such humanitarian work.
On this occasion, Nihang Singh Baba Raja Raj Singh, senior Congress leader Harminder Singh Lucky, PADB Vice Chairman Karnail Singh Jeet and many prominent personalities and dignitaries of the area were present. Relatives of the newlyweds were also present in large numbers.
Comments are closed.