ਬਸਪਾ ਵੱਲੋਂ 15 ਮਾਰਚ ਨੂੰ ਬਹਿਰਾਮਪੁਰ (ਬੰਗਾ) ਵਿਖੇ ਸੂਬਾ ਪੱਧਰੀ ਸਤਾ ਪ੍ਰਾਪਤ ਮਹਾਂ ਰੈਲੀ

ਮਹਾਂ ਰੈਲੀ ਇਤਿਹਾਸਕ ਸਾਬਤ ਹੋਵੇਗੀ — ਰਜਿੰਦਰ ਸਿੰਘ ਰਾਜਾ

2 ਮਾਰਚ / (ਕਰਨੈਲ ਜੀਤ)
ਮੋਰਿੰਡਾ : ਬਹੁਜਨ ਸਮਾਜ ਪਾਰਟੀ ਪੰਜਾਬ ਵੱਲੋਂ 15 ਮਾਰਚ ਨੂੰ ਬਹਿਰਾਮਪੁਰ (ਬੰਗਾ) ਵਿਖੇ ਸੂਬਾ ਪੱਧਰੀ ਸਤਾ ਪ੍ਰਾਪਤ ਮਹਾਂ ਰੈਲੀ ਕਰਵਾਈ ਜਾ ਰਹੀ ਹੈ। ਇਸ ਮਹਾਂ ਰੈਲੀ ਵਿੱਚ ਸ਼ਾਮਲ ਹੋਣ ਲਈ ਪੰਜਾਬ ਦੇ ਲੋਕਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।
ਬਸਪਾ ਦੇ ਸੂਬਾ ਜਨਰਲ ਸਕੱਤਰ ਰਜਿੰਦਰ ਸਿੰਘ ਰਾਜਾ ਨਾਨਹੇੜੀਆਂ ਨੇ ਜ਼ਿਲ੍ਹਾ ਰੂਪਨਗਰ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕਰਨ ਉਪਰੰਤ ਮੋਰਿੰਡਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦੇ ਜਨਮ ਦਿਨ ਨੂੰ ਸਮਰਪਿਤ ਇਸ ਮਹਾਂ ਰੈਲੀ ਵਿੱਚ ਬਸਪਾ ਵਰਕਰ ਅਤੇ ਵਿਚਾਰਧਾਰਕ ਲੋਕ ਵੱਡੇ ਕਾਫਲਿਆਂ ਦੇ ਰੂਪ ਵਿੱਚ ਸ਼ਾਮਲ ਹੋਣਗੇ। ਉਨ੍ਹਾਂ ਕਿਹਾ ਕਿ ਇਹ ਬਸਪਾ ਰੈਲੀ ਇਤਿਹਾਸਕ ਹੋਵੇਗੀ ਅਤੇ 2027 ਵਿੱਚ ਰਾਜ ਸਤਾ ਬਦਲਣ ਲਈ ਮੀਲ ਪੱਥਰ ਸਾਬਤ ਹੋਵੇਗੀ।
ਉਨ੍ਹਾਂ ਦੱਸਿਆ ਕਿ ਇਸ ਮਹਾਂ ਰੈਲੀ ਨੂੰ ਸੰਬੋਧਨ ਕਰਨ ਲਈ ਸਾਬਕਾ ਸੰਸਦ ਮੈਂਬਰ ਅਵਤਾਰ ਸਿੰਘ ਕਰੀਮਪੁਰੀ, ਵਿਧਾਇਕ ਨਛੱਤਰ ਪਾਲ ਸਿੰਘ ਅਤੇ ਅਜੀਤ ਸਿੰਘ ਭੈਣੀ ਸਮੇਤ ਸੂਬੇ ਦੇ ਕਈ ਸੀਨੀਅਰ ਆਗੂ ਪਹੁੰਚਣਗੇ।
ਬਸਪਾ ਆਗੂ ਨੇ ਕਿਹਾ ਕਿ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਅੱਖ ਚੁੱਕ ਚੁੱਕੇ ਹਨ ਕਿਉਂਕਿ ਸਰਕਾਰ ਨੇ ਝੂਠੇ ਪ੍ਰਚਾਰ ਤੋਂ ਇਲਾਵਾ ਕੁਝ ਨਹੀਂ ਦਿੱਤਾ ਅਤੇ ਸਿਰਫ਼ ਲਾਰੇ ਹੀ ਲਗਾਏ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਪੰਜਾਬ ਦੇ ਸਿਰ ‘ਤੇ ਕਰਜ਼ੇ ਦਾ ਬੋਝ ਪਹਿਲਾਂ ਨਾਲੋਂ ਵੱਧ ਗਿਆ ਹੈ ਅਤੇ ਬੇਰੁਜ਼ਗਾਰੀ ਤੇ ਮਹਿੰਗਾਈ ਨੇ ਆਮ ਲੋਕਾਂ ਦੀ ਕਮਰ ਤੋੜ ਦਿੱਤੀ ਹੈ। ਹੱਕ ਮੰਗਣ ਵਾਲੇ ਲੋਕਾਂ ‘ਤੇ ਲਾਠੀਚਾਰਜ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਨਾਲ-ਨਾਲ ਕਾਂਗਰਸ, ਅਕਾਲੀ ਅਤੇ ਭਾਜਪਾ ਦੀਆਂ ਸਰਕਾਰਾਂ ਵੀ ਵੇਖ ਚੁੱਕੇ ਹਨ, ਇਸ ਲਈ ਹੁਣ ਬਹੁਜਨ ਸਮਾਜ ਪਾਰਟੀ ਨੂੰ ਮੌਕਾ ਦੇਣ ਲਈ ਸਹੀ ਸਮੇਂ ਦੀ ਉਡੀਕ ਕਰ ਰਹੇ ਹਨ।
ਬਸਪਾ ਆਗੂ ਨੇ ਪੰਜਾਬ ਦੇ ਸੂਝਵਾਨ ਵੋਟਰਾਂ ਅਤੇ ਬਸਪਾ ਬਾਨੀ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦੀ ਸੋਚ ਨਾਲ ਜੁੜੇ ਲੋਕਾਂ ਨੂੰ ਅਪੀਲ ਕੀਤੀ ਕਿ ਮਹਾਂ ਰੈਲੀ ਨੂੰ ਕਾਮਯਾਬ ਬਣਾਇਆ ਜਾਵੇ ਤਾਂ ਜੋ ਮਨੂਵਾਦੀ ਸੋਚ ਨੂੰ ਰਾਜ ਸਤਾ ‘ਤੇ ਕਾਬਜ਼ ਹੋਣ ਤੋਂ ਰੋਕਿਆ ਜਾ ਸਕੇ।
ਇਸ ਮੌਕੇ ਉਨ੍ਹਾਂ ਨਾਲ ਕੈਪਟਨ ਕਰਮਜੀਤ ਸਿੰਘ ਅਤੇ ਫਕੀਰ ਸਿੰਘ ਬਡਵਾਲੀ ਵੀ ਹਾਜ਼ਰ ਸਨ।

News in English

2 March / (Karnail Jeet)
Morinda: The Bahujan Samaj Party (BSP) Punjab is organising a state-level mega rally at Berhampore (Banga) on March 15. There is a lot of enthusiasm among the people of Punjab to attend this mega rally.
Talking to media persons at Morinda after visiting various villages of Rupnagar district, BSP state general secretary Rajinder Singh Raja Nanherian said that the mega rally dedicated to the birth anniversary of Sri Kanshi Ram Ji would be attended by BSP workers and ideologues in large convoys. He said that this BSP rally will be historic and will prove to be a milestone for the change of state in 2027.
He said that former MP Avtar Singh Karimpuri, MLAs Nachhatar Pal Singh and Ajit Singh Bhaini would be present at the rally.
The BSP leader said that the people of Punjab have turned a blind eye to the Aam Aadmi Party (AAP) government as the government has given nothing but false propaganda and only raised slogans. He alleged that the debt burden on Punjab’s head was higher than before and unemployment and inflation had broken the back of the common man. Lathicharge is being used on those who are demanding their rights.
He said that the people of Punjab had seen the Aam Aadmi Party (AAP) government as well as the Congress, Akali and BJP governments and were now waiting for the right time to give a chance to the BSP.
The BSP leader appealed to the intelligent voters of Punjab and those associated with the ideology of BSP founder Kanshi Ram Ji to make the mega rally a success so that the Manuvadi ideology could be prevented from taking over the state

Comments are closed.