ਮੱਧ ਪ੍ਰਦੇਸ਼ ਤੋਂ ਸਾਂਝੀਵਾਲਤਾ ਦਾ ਸੰਦੇਸ਼ ਲੈ ਕੇ ਆਏ ਜਥੇ ਦਾ ਮੋਰਿੰਡਾ ਵਿੱਚ ਭਰਵਾਂ ਸਵਾਗਤ
101 ਸਿੰਘਾਂ-ਸਿੰਘਣੀਆਂ ਦਾ ਜਥਾ ਵੱਖ-ਵੱਖ ਰਾਜਾਂ ਵਿੱਚ ਦੇ ਰਿਹਾ ਹੈ ਭਾਈਚਾਰੇ ਅਤੇ ਸਰਬ ਸਾਂਝੀਵਾਲਤਾ ਦਾ ਸੰਦੇਸ਼
4 ਮਾਰਚ / ਕਰਨੈਲ ਜੀਤ
ਮੋਰਿੰਡਾ
ਮੱਧ ਪ੍ਰਦੇਸ਼ ਤੋਂ ਸਰਬ ਸਾਂਝੀਵਾਲਤਾ ਦਾ ਸੰਦੇਸ਼ ਲੈ ਕੇ ਆਏ 101 ਸਿੰਘਾਂ ਅਤੇ ਸਿੰਘਣੀਆਂ ਦੇ ਜਥੇ ਦਾ ਅੱਜ ਇਤਿਹਾਸਕ ਗੁਰਦੁਆਰਾ ਸ੍ਰੀ ਕੋਤਵਾਲੀ ਸਾਹਿਬ ਵਿਖੇ ਪੁੱਜਣ ’ਤੇ ਭਰਵਾਂ ਸਵਾਗਤ ਕੀਤਾ ਗਿਆ।
ਪ੍ਰੈਸ ਨਾਲ ਗੱਲਬਾਤ ਕਰਦਿਆਂ ਜਥੇ ਦੇ ਮੁਖੀ ਜਥੇਦਾਰ ਪ੍ਰੇਮ ਸਿੰਘ ਖੰਡਵਾ ਨੇ ਦੱਸਿਆ ਕਿ ਕੁਝ ਸਮਾਜ ਵਿਰੋਧੀ ਅਨਸਰਾਂ ਵੱਲੋਂ ਦੇਸ਼ ਅੰਦਰ ਫੈਲਾਈ ਜਾ ਰਹੀ ਨਫ਼ਰਤ ਅਤੇ ਫਿਰਕਾਪ੍ਰਸਤੀ ਦੇ ਮਾਹੌਲ ਨੂੰ ਦੇਖਦੇ ਹੋਏ ਮੱਧ ਪ੍ਰਦੇਸ਼ ਦੇ 101 ਸਿੰਘਾਂ-ਸਿੰਘਣੀਆਂ ਦਾ ਇਹ ਜਥਾ ਵੱਖ-ਵੱਖ ਰਾਜਾਂ ਅਤੇ ਗੁਰਧਾਮਾਂ ਦਾ ਦੌਰਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਜਥੇ ਦਾ ਮਕਸਦ ਗੁਰੂ ਸਾਹਿਬਾਨ ਵੱਲੋਂ ਦਰਸਾਏ ਸਰਬ ਸਾਂਝੀਵਾਲਤਾ ਅਤੇ ਭਾਈਚਾਰੇ ਦੇ ਮਾਰਗ ਦਾ ਸੰਦੇਸ਼ ਲੋਕਾਂ ਤੱਕ ਪਹੁੰਚਾਉਣਾ ਹੈ।
ਜਥੇਦਾਰ ਪ੍ਰੇਮ ਸਿੰਘ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਫਿਰਕਾਪ੍ਰਸਤੀ, ਜਾਤ-ਪਾਤ ਅਤੇ ਇਲਾਕਾਵਾਦ ਤੋਂ ਉਪਰ ਉੱਠ ਕੇ ਜਨ ਸੇਵਾ ਲਈ ਸਮਰਪਿਤ ਹੋਣ ਤਾਂ ਜੋ ਦੇਸ਼ ਅਤੇ ਸਮਾਜ ਵਿਰੋਧੀ ਤਾਕਤਾਂ ਦੇ ਮਨਸੂਬੇ ਨਾਕਾਮ ਹੋ ਸਕਣ। ਇਸ ਮੌਕੇ ਜਥੇ ਵੱਲੋਂ ਗੁਰੂ ਘਰ ਵਿੱਚ ਦੇਗ ਕਰਵਾਈ ਗਈ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ।
ਇਸ ਦੌਰਾਨ ਗੁਰਦੁਆਰਾ ਸਾਹਿਬ ਦੇ ਮੈਨੇਜਰ ਦਵਿੰਦਰ ਸਿੰਘ ਵੱਲੋਂ ਜਥੇ ਦਾ ਸਵਾਗਤ ਕੀਤਾ ਗਿਆ, ਜਦਕਿ ਹੈਡ ਗ੍ਰੰਥੀ ਗਿਆਨੀ ਹਰਵਿੰਦਰ ਸਿੰਘ ਮਨੈਲੀ ਨੇ ਜਥੇ ਨੂੰ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।
ਡੇਰਾ ਕਾਰ ਸੇਵਾ ਅਤੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਮੱਧ ਪ੍ਰਦੇਸ਼ ਤੋਂ ਆਏ ਜਥੇ ਦੇ ਮੁਖੀ ਜਥੇਦਾਰ ਪ੍ਰੇਮ ਸਿੰਘ, ਭਾਈ ਚਤਰ ਸਿੰਘ, ਭਾਈ ਮਾਨ ਸਿੰਘ, ਭਾਈ ਰਾਮ ਸਿੰਘ, ਭਾਈ ਅਵਤਾਰ ਸਿੰਘ, ਬੀਬੀ ਰੇਖਾ ਕੌਰ, ਬੀਬੀ ਸੀਮਾ ਕੌਰ ਅਤੇ ਬੀਬੀ ਦੁਨੀਆ ਕੌਰ ਸਮੇਤ ਮੈਂਬਰਾਂ ਨੂੰ ਸਿਰੋਪਾਓ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਸਰਪੰਚ ਭੁਪਿੰਦਰ ਸਿੰਘ ਰੌਣੀ, ਪੀਏਡੀ ਬੈਂਕ ਦੇ ਵਾਇਸ ਚੇਅਰਮੈਨ ਕਰਨੈਲ ਸਿੰਘ ਜੀਤ, ਦਲਜੀਤ ਸਿੰਘ ਚਲਾਕੀ (ਪ੍ਰਧਾਨ, ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਜ਼ਿਲ੍ਹਾ ਰੂਪਨਗਰ), ਸਮਾਜ ਸੇਵਕ ਹਰਮਿੰਦਰ ਸਿੰਘ ਲੱਕੀ, ਜਥੇਦਾਰ ਹਰਬੰਸ ਸਿੰਘ ਕਾਲਾ ਸਮਾਣਾ, ਗੁਰਮੁੱਖ ਸਿੰਘ ਸੰਤ ਨਗਰ ਅਤੇ ਰਾਵਿੰਦਰ ਸਿੰਘ ਰਾਜੂ ਸਮੇਤ ਅਨੇਕਾਂ ਪਤਵੰਤੇ ਸੱਜਣ ਹਾਜ਼ਰ ਸਨ।
हिन्दी न्यूज
1 मार्च / करनैल जीत
मोरिंडा
मध्य प्रदेश से सर्व-सांझीवाला (सर्वधर्म सद्भाव) का संदेश लेकर आए 101 सिंहों और सिंहनियों के जत्थे का ऐतिहासिक गुरुद्वारा श्री कोतवाली साहिब में पहुंचने पर भव्य स्वागत किया गया।
प्रेस से बातचीत करते हुए जत्थे के प्रमुख जत्थेदार प्रेम सिंह खंडवा ने बताया कि कुछ समाज विरोधी तत्वों द्वारा देश में फैलाए जा रहे नफरत और सांप्रदायिकता के माहौल को देखते हुए मध्य प्रदेश के 101 सदस्यीय जत्थे द्वारा विभिन्न राज्यों और गुरुधामों का दौरा किया जा रहा है। उन्होंने कहा कि इस यात्रा का उद्देश्य गुरु साहिबानों द्वारा दिखाए गए भाईचारे और सर्व-सांझीवाला के मार्ग का संदेश जन-जन तक पहुंचाना है।
जत्थेदार प्रेम सिंह ने पंजाब के लोगों से अपील की कि वे सांप्रदायिकता, जात-पात और क्षेत्रवाद से ऊपर उठकर जनसेवा के लिए समर्पित हों, ताकि देश और समाज विरोधी शक्तियों के मंसूबे सफल न हो सकें। इस अवसर पर जत्थे द्वारा गुरु घर में देग करवाई गई और सर्वकल्याण की अरदास की गई।
इस दौरान गुरुद्वारा साहिब के मैनेजर दविंदर सिंह ने जत्थे का स्वागत किया, जबकि हेड ग्रंथी ज्ञानी हरविंदर सिंह मनैली ने गुरुद्वारा साहिब के इतिहास के बारे में विस्तारपूर्वक जानकारी दी।
डेरा कार सेवा और गुरुद्वारा प्रबंधक कमेटी की ओर से जत्थे के प्रमुख जत्थेदार प्रेम सिंह, भाई चतर सिंह, भाई मान सिंह, भाई राम सिंह, भाई अवतार सिंह, बीबी रेखा कौर, बीबी सीमा कौर और बीबी दुनिया कौर सहित अन्य सदस्यों को सिरोपाओ और स्मृति चिन्ह भेंट कर सम्मानित किया गया।
इस मौके पर सरपंच भूपिंदर सिंह रौणी, पीएडी बैंक के वाइस चेयरमैन करनैल सिंह जीत, दलजीत सिंह चलाकी (प्रधान, भारतीय किसान यूनियन लखोवाल जिला रूपनगर), समाजसेवक हरमिंदर सिंह लक्की, जत्थेदार हरबंस सिंह काला समाणा, गुरमुख सिंह संत नगर और रविंदर सिंह राजू सहित अनेक गणमान्य व्यक्ति उपस्थित रहे।
Comments are closed.