ਕੁਰਾਲੀ ਵਿੱਚ ਕਾਂਗਰਸ ਪਾਰਟੀ ਨੇ ਉਮੀਦਵਾਰਾਂ ਦਾ ਕੀਤਾ ਐਲਾਨ
ਕਾਂਗਰਸ ਉਮੀਦਵਾਰ ਵੱਡੀ ਲੀਡ ਨਾਲ ਜਿੱਤ ਹਾਸਲ ਕਰਨਗੇ: ਕਾਂਗਰਸੀ ਆਗੂ
ਕੁਰਾਲੀ, 13 ਮਈ (ਪੁਸ਼ਪਿੰਦਰ ਸਿੰਘ):
ਨਗਰ ਕੌਂਸਲ ਚੋਣਾਂ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰਨਗੇ। ਇਹ ਪ੍ਰਗਟਾਵਾ ਹਲਕਾ ਇੰਚਾਰਜ ਖਰੜ ਵਿਜੇ ਸ਼ਰਮਾ ਟਿੰਕੂ, ਸੀਨੀਅਰ ਕਾਂਗਰਸੀ ਆਗੂ ਗੁਰਪ੍ਰਤਾਪ ਸਿੰਘ ਪਡਿਆਲਾ, ਸਾਬਕਾ ਪ੍ਰਧਾਨ ਜ਼ਿਲਾ ਕਾਂਗਰਸ ਕਮੇਟੀ ਮੋਹਾਲੀ ਰਣਜੀਤ ਸਿੰਘ ਜੀਤੀ ਅਤੇ ਕਮਲਜੀਤ ਸਿੰਘ ਚਾਵਲਾ ਨੇ ਸ਼ਹਿਰ ਕੁਰਾਲੀ ਦੇ ਵੱਖ-ਵੱਖ ਵਾਰਡਾਂ ਲਈ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦਾ ਐਲਾਨ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।
ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਸ਼ਹਿਰ ਕੁਰਾਲੀ ਦੇ ਵੱਖ-ਵੱਖ ਵਾਰਡਾਂ ਵਿੱਚ ਮਜ਼ਬੂਤ ਅਤੇ ਲੋਕਪ੍ਰਿਯ ਉਮੀਦਵਾਰਾਂ ਨੂੰ ਟਿਕਟਾਂ ਦੇ ਕੇ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ। ਇਸ ਮੌਕੇ ਆਗੂਆਂ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਤਾਂ ਜੋ ਸ਼ਹਿਰ ਦਾ ਸਰਵਪੱਖੀ ਵਿਕਾਸ ਯਕੀਨੀ ਬਣਾਇਆ ਜਾ ਸਕੇ।
ਉਨ੍ਹਾਂ ਦੱਸਿਆ ਕਿ ਵਾਰਡ ਨੰਬਰ 1 ਤੋਂ ਸ਼ਾਲੂ ਧਿਮਾਨ, ਵਾਰਡ ਨੰਬਰ 2 ਤੋਂ ਭਾਰਤ ਭੂਸ਼ਣ, ਵਾਰਡ ਨੰਬਰ 5 ਤੋਂ ਜਸਮੀਤ, ਵਾਰਡ ਨੰਬਰ 8 ਤੋਂ ਜਸਵੀਰ ਸਿੰਘ, ਵਾਰਡ ਨੰਬਰ 9 ਤੋਂ ਅਰਸ਼ਪ੍ਰੀਤ ਕੌਰ, ਵਾਰਡ ਨੰਬਰ 10 ਤੋਂ ਸੰਜੀਵ ਗੋਗਨਾ, ਵਾਰਡ ਨੰਬਰ 13 ਤੋਂ ਨੀਤੀ ਕਾਲੀਆ, ਵਾਰਡ ਨੰਬਰ 14 ਤੋਂ ਦਿਨੇਸ਼ ਗੌਤਮ, ਵਾਰਡ ਨੰਬਰ 15 ਤੋਂ ਪਰਮਜੀਤ ਕੌਰ ਅਤੇ ਵਾਰਡ ਨੰਬਰ 17 ਤੋਂ ਰਜੇਸ਼ ਰਾਣਾ ਨੂੰ ਕਾਂਗਰਸ ਪਾਰਟੀ ਦੀ ਟਿਕਟ ਦੇ ਕੇ ਨਗਰ ਕੌਂਸਲ ਚੋਣਾਂ ਲਈ ਮੈਦਾਨ ਵਿੱਚ ਉਤਾਰਿਆ ਗਿਆ ਹੈ।
ਕਾਂਗਰਸੀ ਆਗੂਆਂ ਨੇ ਦਾਅਵਾ ਕੀਤਾ ਕਿ ਆਉਣ ਵਾਲੇ ਸਮੇਂ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣੇਗੀ ਅਤੇ ਜੇਕਰ ਸ਼ਹਿਰ ਵਾਸੀ ਕਾਂਗਰਸ ਉਮੀਦਵਾਰਾਂ ਨੂੰ ਜਿਤਾਉਂਦੇ ਹਨ ਤਾਂ ਕੁਰਾਲੀ ਸ਼ਹਿਰ ਦਾ ਵਿਕਾਸ ਪਹਿਲ ਦੇ ਆਧਾਰ ’ਤੇ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਾਰਿਆਂ ਨੂੰ ਇਕੱਠੇ ਹੋ ਕੇ ਸ਼ਹਿਰ ਦੀ ਤਰੱਕੀ ਅਤੇ ਵਿਕਾਸ ਲਈ ਕਾਂਗਰਸ ਪਾਰਟੀ ਦਾ ਸਾਥ ਦੇਣਾ ਚਾਹੀਦਾ ਹੈ।
News in English
Kurali, May 13 (Pushpinder Singh):
Congress Party candidates will register victory with a huge margin in the upcoming Municipal Council elections. This was stated by Kharar Constituency In-charge Vijay Sharma Tinku, senior Congress leader Gurpratap Singh Padyala, former District Congress Committee Mohali president Ranjit Singh Jeeti and Kamaljit Singh Chawla while addressing journalists after announcing the party candidates for various wards of Kurali city.
They said that the Congress Party has fielded strong and popular candidates in different wards of Kurali city. On this occasion, the leaders appealed to the residents of the city to elect Congress candidates with an overwhelming majority to ensure all-round development of the city.
They announced that Shalu Dhiman has been nominated from Ward No. 1, Bharat Bhushan from Ward No. 2, Jasmeet from Ward No. 5, Jasvir Singh from Ward No. 8, Arshpreet Kaur from Ward No. 9, Sanjeev Gogna from Ward No. 10, Neeti Kalia from Ward No. 13, Dinesh Gautam from Ward No. 14, Parmjeet Kaur from Ward No. 15 and Rajesh Rana from Ward No. 17 for the Municipal Council elections.
The Congress leaders expressed confidence that the Congress Party will form the government in the coming time. They said that if the people elect Congress candidates, the development of Kurali city will be carried out on a priority basis.
They urged the residents to come together and support the Congress Party for the progress and development of the city.
Comments are closed.