ਮੜੌਲੀ ਕਲਾਂ ਵਿਖੇ ਪੰਜ ਰੋਜ਼ਾ ਕੀਰਤਨ ਦਰਬਾਰ ਅਰੰਭ
5 ਅਪ੍ਰੈਲ ਨੂੰ ਦਸਤਾਰ ਬੰਨ੍ਹਣ, ਗੁਰਬਾਣੀ ਕੰਠ ਅਤੇ ਲੰਮੇ ਕੇਸਾਂ ਦੇ ਮੁਕਾਬਲੇ ਹੋਣਗੇ
ਮੋਰਿੰਡਾ, 3 ਅਪ੍ਰੈਲ (ਕਰਨੈਲ ਜੀਤ):
ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਤਾਬਦੀ ਸਮਾਗਮਾਂ ਨੂੰ ਸਮਰਪਿਤ ਮੜੌਲੀ ਕਲਾਂ (ਮੋਰਿੰਡਾ) ਵਿਖੇ ਪੰਜ ਰੋਜ਼ਾ ਕੀਰਤਨ ਦਰਬਾਰ ਦੀ ਸ਼ੁਰੂਆਤ ਹੋ ਗਈ ਹੈ। ਇਸ ਧਾਰਮਿਕ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸ਼ਮੂਲੀਅਤ ਕਰਕੇ ਹਾਜ਼ਰੀ ਲਗਵਾਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਮਾਗਮ ਦੇ ਮੁੱਖ ਪ੍ਰਬੰਧਕ ਬਾਬਾ ਸੁਰਿੰਦਰ ਪਾਲ ਸਿੰਘ ਸੋਢੀ ਨੇ ਦੱਸਿਆ ਕਿ ਅੱਜ ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਇਸ ਤੋਂ ਬਾਅਦ ਸ਼ਾਮ 6 ਵਜੇ ਤੋਂ ਰਾਤ 10 ਵਜੇ ਤੱਕ ਵਿਸ਼ੇਸ਼ ਦਿਵਾਨ ਸਜਾਏ ਗਏ।
ਦਿਵਾਨ ਦੀ ਸ਼ੁਰੂਆਤ ਸੁਖਮਨੀ ਸਾਹਿਬ ਸੇਵਾ ਸੁਸਾਇਟੀ, ਗੁਰਦੁਆਰਾ ਸ੍ਰੀ ਕੋਤਵਾਲੀ ਸਾਹਿਬ ਮੋਰਿੰਡਾ ਦੀਆਂ ਬੀਬੀਆਂ ਦੇ ਜਥੇ ਵਲੋਂ ਕੀਤੀ ਗਈ, ਜਿਸ ਦੀ ਅਗਵਾਈ ਬੀਬੀ ਜਸਵੰਤ ਕੌਰ ਨੇ ਕੀਤੀ। ਇਸ ਤੋਂ ਇਲਾਵਾ ਬਾਬਾ ਸੁਖਜੀਤ ਸਿੰਘ (ਸ੍ਰੀ ਚਮਕੌਰ ਸਾਹਿਬ), ਬਾਬਾ ਲਖਬੀਰ ਸਿੰਘ (ਕਾਂਸ਼ੀ ਕਲਾਂ, ਲੁਧਿਆਣਾ) ਅਤੇ ਬੀਬੀ ਰਣਪ੍ਰੀਤ ਕੌਰ ਆਦਿ ਨੇ ਆਪਣੇ-ਆਪਣੇ ਜਥਿਆਂ ਸਮੇਤ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ।
ਸਮੂਹ ਰਾਗੀ ਜਥਿਆਂ ਵੱਲੋਂ ਗੁਰਬਾਣੀ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਗੁਰਬਾਣੀ ਨਾਲ ਜੁੜਨ, ਅੰਮ੍ਰਿਤ ਛਕਣ, ਕਿਰਤ ਕਰਨ ਅਤੇ ਵੰਡ ਛਕਣ ਦੀ ਪ੍ਰੇਰਨਾ ਦਿੱਤੀ ਗਈ।
ਬਾਬਾ ਸੁਰਿੰਦਰ ਪਾਲ ਸਿੰਘ ਸੋਢੀ ਨੇ ਹੋਰ ਦੱਸਿਆ ਕਿ 5 ਅਪ੍ਰੈਲ ਨੂੰ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ ਦਸਤਾਰ ਸਜਾਉਣ, ਗੁਰਬਾਣੀ ਕੰਠ ਅਤੇ ਲੰਮੇ ਕੇਸਾਂ ਦੇ ਵਿਸ਼ੇਸ਼ ਮੁਕਾਬਲੇ ਕਰਵਾਏ ਜਾਣਗੇ।
ਸੰਗਤਾਂ ਦੀ ਸਹੂਲਤ ਲਈ ਜੋੜੇ ਘਰ ਅਤੇ ਲੰਗਰ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ।
ਇਸ ਮੌਕੇ ਅਨੇਕਾਂ ਮਹਾਂਪੁਰਖਾਂ, ਪਤਵੰਤੇ ਸੱਜਣਾਂ ਅਤੇ ਵੱਡੀ ਗਿਣਤੀ ਵਿੱਚ ਬੀਬੀਆਂ ਨੇ ਹਾਜ਼ਰੀ ਭਰੀ।
Our YouTube video
News in English
Morinda, April 3 (Karnail Jeet):
A five-day Kirtan Darbar has commenced at Maroli Kalan (Morinda), dedicated to the 350th birth anniversary celebrations of Guru Tegh Bahadur Ji. A large number of devotees participated in the religious event and marked their presence.
Giving information in this regard, the main organizer of the event, Baba Surinder Pal Singh Sodhi, said that the Bhog of Sri Akhand Path Sahib was performed this morning. Thereafter, special religious congregations (Diwans) were held from 6:00 PM to 10:00 PM.
The Diwan began with the participation of the women’s group from Sukhmani Sahib Sewa Society, Gurdwara Sri Kotwali Sahib, Morinda, led by Bibi Jaswant Kaur. Besides this, Baba Sukhjeet Singh (Sri Chamkaur Sahib), Baba Lakhbir Singh (Kanshi Kalan, Ludhiana), and Bibi Ranpreet Kaur, along with their respective groups, mesmerized the congregation through Katha and Kirtan.
Through Gurbani Katha and Kirtan, all the Raagi Jathas प्रेरित the sangat to connect with Gurbani, partake Amrit, earn through honest means, and share with others.
Baba Surinder Pal Singh Sodhi further informed that on April 5, from 12:00 noon to 4:00 PM, special competitions including Turban Tying, Gurbani recitation, and long hair (Kes) competitions will be organized.
Proper arrangements for Joda Ghar and Langar have been made for the convenience of the devotees. He appealed to the local residents to participate in large numbers and receive the blessings of the Guru.
On this occasion, several religious dignitaries, respected personalities, and a large number of women devotees were present.
Comments are closed.