ਬੀਬੀ ਜਸਵੀਰ ਕੌਰ ਨੂੰ ਅਕਾਲੀ ਦਲ ਬਲਾਕ ਮਾਜਰੀ ਦੀ ਵਾਈਸ ਚੇਅਰਪਰਸਨ ਬਣਨ ‘ਤੇ ਸਨਮਾਨ

ਮਨਮੋਹਣ ਸਿੰਘ ਮਾਵੀ ਸਮੇਤ ਆਗੂਆਂ ਵੱਲੋਂ ਵਧਾਈਆਂ, ਇਮਾਨਦਾਰੀ ਨਾਲ ਸੇਵਾ ਦੀ ਉਮੀਦ

ਮੋਹਾਲੀ, 8 ਅਪ੍ਰੈਲ (ਪੁਸ਼ਪਿੰਦਰ ਸਿੰਘ ਕੁਰਾਲੀ):
ਪਿੰਡ ਦੁਸਾਰਨਾ ਦੀ ਬੀਬੀ ਜਸਵੀਰ ਕੌਰ, ਜੋ ਕਿ ਸਾਬਕਾ ਸਰਪੰਚ ਰਣਜੀਤ ਸਿੰਘ ਦੁਸਾਰਨਾ ਦੀ ਪਤਨੀ ਹਨ, ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਬਲਾਕ ਮਾਜਰੀ ਦੀ ਵਾਈਸ ਚੇਅਰਪਰਸਨ ਨਿਯੁਕਤ ਕੀਤਾ ਗਿਆ ਹੈ। ਇਸ ਮੌਕੇ ਇਲਾਕੇ ਦੇ ਆਗੂਆਂ ਵੱਲੋਂ ਉਨ੍ਹਾਂ ਦਾ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ ਗਿਆ।

ਸਨਮਾਨ ਸਮਾਰੋਹ ਦੌਰਾਨ ਸਾਬਕਾ ਸਰਪੰਚ ਮਨਮੋਹਣ ਸਿੰਘ ਮਾਵੀ ਬੜੋਦੀ, ਪ੍ਰਧਾਨ ਦਿਲਵਾਗ ਸਿੰਘ ਮੀਆਂਪੁਰ, ਪੰਚ ਮਾਨ ਸਿੰਘ ਬੜੋਦੀ, ਮਨਜੀਤ ਸਿੰਘ ਬੜੋਦੀ, ਸਾਬਕਾ ਸਰਪੰਚ ਜਗਤਾਰ ਸਿੰਘ
ਟੱਪਰੀਆਂ,

ਪੰਚ ਅਮਨਦੀਪ ਸਿੰਘ ਲਾਡੀ, ਪੰਚ ਕੁਲਦੀਪ ਸਿੰਘ, ਮਨੀ ਕਕਰਾਲੀ, ਲਾਲਾ ਕਕਰਾਲੀ, ਹਰਜਿੰਦਰ ਸਿੰਘ ਮਿੰਟੂ ਮਾਣਕਪੁਰ, ਲਾਡੀ ਦੁਸਾਰਨਾ ਅਤੇ ਰਵਿੰਦਰ ਸਿੰਘ ਮਾਵੀ ਬੜੋਦੀ ਸਮੇਤ ਹੋਰ ਵੀ ਹਾਜ਼ਰ ਸਨ।
ਹਾਜ਼ਰ ਆਗੂਆਂ ਨੇ ਬੀਬੀ ਜਸਵੀਰ ਕੌਰ ਨੂੰ ਨਵੀਂ ਜਿੰਮੇਵਾਰੀ ਲਈ ਵਧਾਈ ਦਿੰਦਿਆਂ ਉਮੀਦ ਜਤਾਈ ਕਿ ਉਹ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਦੇ ਨਾਲ-ਨਾਲ ਲੋਕਾਂ ਦੀ ਭਲਾਈ ਲਈ ਆਪਣੇ ਫਰਜ਼ ਇਮਾਨਦਾਰੀ ਨਾਲ ਨਿਭਾਉਣਗੇ।

Mohali, April 8 (Pushpinder Singh Kurali):
Bibi Jasveer Kaur of village Dussarna, wife of former Sarpanch Ranjit Singh Dussarna, was appointed as the Vice Chairperson of Block Majri by the Shiromani Akali Dal. On this occasion, she was specially honoured by local leaders.
During the felicitation ceremony, former Sarpanch Manmohan Singh Mavi Barodi, President Dilbagh Singh Mianpur, Panch Maan Singh Barodi, Manjit Singh Barodi, former Sarpanch Jagtar Singh Tapprian, Panch Amandeep Singh Ladi, Panch Kuldeep Singh, Mani Kakrali, Lala Kakrali, Harjinder Singh Mintoo Manakpur, Ladi Dussarna, and Ravinder Singh Mavi Barodi, along with others, were present.
The leaders present congratulated Bibi Jasveer Kaur on her new responsibility and expressed hope that she would strengthen the party and serve the people with honesty and dedication.

Comments are closed.