ਬਲਜੀਤ ਕੌਰ ਨੂੰ ਪੰਜਾਬ ਮਹਿਲਾ ਕਾਂਗਰਸ ਦਾ ਪ੍ਰਧਾਨ ਬਣਾਉਣ ‘ਤੇ ਐਨਆਰਆਈ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ: ਰਜਿੰਦਰ ਸਿੰਘ ਰਾਜੂ ਯੂ.ਐਸ.ਏ.

ਨਿਯੁਕਤੀ ਨਾਲ ਪੰਜਾਬ ਵਿੱਚ ਕਾਂਗਰਸ ਪਾਰਟੀ ਨੂੰ ਮਿਲੇਗੀ ਹੋਰ ਮਜ਼ਬੂਤੀ, ਮਹਿਲਾਵਾਂ ਹੋਣਗੀਆਂ ਵੱਧ ਗਿਣਤੀ ਵਿੱਚ ਪਾਰਟੀ ਨਾਲ ਜੁੜੀਆਂ

📍ਚੰਡੀਗੜ੍ਹ, 5 ਮਈ (ਪੁਸ਼ਪਿੰਦਰ ਸਿੰਘ ਕੁਰਾਲੀ):
ਬੀਤੇ ਦਿਨੀਂ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਵੱਲੋਂ ਬਲਜੀਤ ਕੌਰ ਨੂੰ ਪੰਜਾਬ ਮਹਿਲਾ ਕਾਂਗਰਸ ਦਾ ਪ੍ਰਧਾਨ ਨਿਯੁਕਤ ਕਰਕੇ ਵੱਡੀ ਜ਼ਿੰਮੇਵਾਰੀ ਸੌਂਪੀ ਗਈ ਹੈ। ਬਲਜੀਤ ਕੌਰ ਦੀ ਇਸ ਨਿਯੁਕਤੀ ਨਾਲ ਕਾਂਗਰਸ ਪਾਰਟੀ ਨੂੰ ਪੰਜਾਬ ਵਿੱਚ ਵੱਡੀ ਮਜ਼ਬੂਤੀ ਮਿਲੇਗੀ।

ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਐਨਆਰਆਈ ਕਾਂਗਰਸੀ ਆਗੂ ਰਜਿੰਦਰ ਸਿੰਘ ਰਾਜੂ ਯੂ.ਐਸ.ਏ. ਨੇ ਫੋਨ ‘ਤੇ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੇਸ਼ ਦੀ ਇੱਕ ਪੁਰਾਣੀ ਅਤੇ ਭਰੋਸੇਯੋਗ ਪਾਰਟੀ ਹੈ, ਜਿਸ ਨੇ ਹਮੇਸ਼ਾ ਪੁਰਸ਼ਾਂ ਦੇ ਨਾਲ-ਨਾਲ ਮਹਿਲਾਵਾਂ ਨੂੰ ਵੀ ਵੱਡੀਆਂ ਜ਼ਿੰਮੇਵਾਰੀਆਂ ਸੌਂਪੀਆਂ ਹਨ।

ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੀਆਂ ਇਨ੍ਹਾਂ ਨੀਤੀਆਂ ਕਰਕੇ ਭਾਰਤ ਦੀ ਵੱਡੀ ਗਿਣਤੀ ਵਿੱਚ ਮਹਿਲਾਵਾਂ ਪਾਰਟੀ ਨਾਲ ਜੁੜ ਕੇ ਮਾਣ ਮਹਿਸੂਸ ਕਰਦੀਆਂ ਹਨ। ਰਾਜਿੰਦਰ ਸਿੰਘ ਰਾਜੂ ਨੇ ਕਿਹਾ ਕਿ ਬਲਜੀਤ ਕੌਰ ਨੂੰ ਪੰਜਾਬ ਮਹਿਲਾ ਵਿੰਗ ਦੀ ਕਮਾਨ ਸੌਂਪਣ ਨਾਲ ਸੂਬੇ ਵਿੱਚ ਕਾਂਗਰਸ ਪਾਰਟੀ ਹੋਰ ਤੇਜ਼ੀ ਨਾਲ ਅੱਗੇ ਵਧੇਗੀ।

ਉਨ੍ਹਾਂ ਕਿਹਾ ਕਿ ਬਲਜੀਤ ਕੌਰ ਇੱਕ ਮਿਹਨਤੀ ਅਤੇ ਸਰਗਰਮ ਵਰਕਰ ਹਨ। ਹੁਣ ਉਹ ਘਰ-ਘਰ ਜਾ ਕੇ ਮਹਿਲਾਵਾਂ ਨੂੰ ਕਾਂਗਰਸ ਪਾਰਟੀ ਦੀਆਂ ਨੀਤੀਆਂ ਸਬੰਧੀ ਜਾਣੂ ਕਰਵਾ ਕੇ ਪਾਰਟੀ ਨਾਲ ਜੋੜਨਗੀਆਂ, ਜਿਸ ਨਾਲ ਪੰਜਾਬ ਵਿੱਚ ਕਾਂਗਰਸ ਹੋਰ ਮਜ਼ਬੂਤ ਹੋਵੇਗੀ।

ਉਨ੍ਹਾਂ ਕਿਹਾ ਕਿ ਬਲਜੀਤ ਕੌਰ ਦੀ ਇਸ ਨਿਯੁਕਤੀ ਨਾਲ ਐਨਆਰਆਈ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਹੈ। ਰਜਿੰਦਰ ਸਿੰਘ ਰਾਜੂ ਵੱਲੋਂ ਇਸ ਨਿਯੁਕਤੀ ਲਈ ਸਮੁੱਚੀ ਕਾਂਗਰਸ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਵੀ ਕੀਤਾ ਗਿਆ।

News in Hindi

📍चंडीगढ़, 5 मई (पुष्पिंदर सिंह कुराली):
बीते दिनों कांग्रेस पार्टी हाईकमान द्वारा बलजीत कौर को पंजाब महिला कांग्रेस का अध्यक्ष नियुक्त कर बड़ी जिम्मेदारी सौंपी गई है। बलजीत कौर की इस नियुक्ति से पंजाब में कांग्रेस पार्टी को बड़ी मजबूती मिलेगी।
इन शब्दों का प्रकटावा एनआरआई कांग्रेसी नेता रजिंदर सिंह राजू यू.एस.ए. ने फोन पर बातचीत करते हुए किया। उन्होंने कहा कि कांग्रेस पार्टी देश की एक पुरानी और भरोसेमंद पार्टी है, जिसने हमेशा पुरुषों के साथ-साथ महिलाओं को भी बड़े पदों से सम्मानित किया है।
उन्होंने कहा कि कांग्रेस पार्टी की इन्हीं नीतियों के कारण भारत की बड़ी संख्या में महिलाएं पार्टी से जुड़कर गर्व महसूस करती हैं। रजिंदर सिंह राजू ने कहा कि बलजीत कौर को पंजाब महिला विंग की कमान सौंपे जाने से प्रदेश में कांग्रेस पार्टी और तेजी से आगे बढ़ेगी।
उन्होंने कहा कि बलजीत कौर एक मेहनती और सक्रिय कार्यकर्ता हैं। अब वह घर-घर जाकर महिलाओं को कांग्रेस पार्टी की नीतियों के बारे में जागरूक करेंगी और उन्हें पार्टी से जोड़ेंगी, जिससे पंजाब में कांग्रेस और मजबूत होगी।
उन्होंने कहा कि बलजीत कौर की इस नियुक्ति से एनआरआई कार्यकर्ताओं में खुशी की लहर है। रजिंदर सिंह राजू ने इस नियुक्ति के लिए समूची कांग्रेस हाईकमान का धन्यवाद भी किया।

News in English

📍Chandigarh, May 5 (Pushpinder Singh Kurali):
Recently, the Congress high command appointed Baljit Kaur as the President of Punjab Mahila Congress, entrusting her with a major responsibility. Her appointment is expected to significantly strengthen the Congress party in Punjab.
These views were expressed by NRI Congress leader Rajinder Singh Raju USA during a telephonic conversation. He said that Congress is one of the oldest and most trustworthy political parties in the country, which has always given important responsibilities to women alongside men.
He further stated that due to such progressive policies of the Congress party, a large number of women across India feel proud to associate themselves with the party. Rajinder Singh Raju said that assigning Baljit Kaur the leadership of Punjab Mahila Congress will help the party grow rapidly in the state.
He described Baljit Kaur as a hardworking and active worker, adding that she will now reach out to women door-to-door, make them aware of Congress policies, and connect them with the party, which will further strengthen Congress in Punjab.
He also said that Baljit Kaur’s appointment has brought a wave of happiness among NRI workers. Rajinder Singh Raju expressed gratitude to the entire Congress high command for this appointment.

Comments are closed.