ਮੋਰਿੰਡਾ ਨਗਰ ਕੌਂਸਲ ਚੋਣਾਂ ‘ਚ ਕਾਂਗਰਸ ਦੀ ਵੱਡੀ ਜਿੱਤ, 10 ਸੀਟਾਂ ‘ਤੇ ਕਬਜ਼ਾ; 2 ਆਜ਼ਾਦ ਉਮੀਦਵਾਰਾਂ ਦਾ ਬਿਨਾਂ ਸ਼ਰਤ ਸਮਰਥਨ

ਸਾਬਕਾ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਦੇ ਪ੍ਰਭਾਵ ਹੇਠ ਮੋਰਿੰਡਾ ‘ਚ ਕਾਂਗਰਸ ਦਾ ਦਬਦਬਾ ਕਾਇਮ, ਆਮ ਆਦਮੀ ਪਾਰਟੀ ਖਾਤਾ ਖੋਲ੍ਹਣ ‘ਚ ਵੀ ਨਾਕਾਮ

ਮੋਰਿੰਡਾ, 29 ਮਈ (ਕਰਨੈਲ ਜੀਤ):
ਮੋਰਿੰਡਾ ਨਗਰ ਕੌਂਸਲ ਚੋਣ ਨਤੀਜਿਆਂ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਸਾਬਕਾ ਮੁੱਖ ਮੰਤਰੀ ਪੰਜਾਬ ਸਰਦਾਰ ਚਰਨਜੀਤ ਸਿੰਘ ਚੰਨੀ ਦਾ ਪ੍ਰਭਾਵ ਹਲਕਾ ਸ੍ਰੀ ਚਮਕੋਰ ਸਾਹਿਬ ਅਤੇ ਮੋਰਿੰਡਾ ਇਲਾਕੇ ਵਿੱਚ ਅੱਜ ਵੀ ਮਜ਼ਬੂਤੀ ਨਾਲ ਕਾਇਮ ਹੈ। ਮੋਰਿੰਡਾ ਸ਼ਹਿਰ ਵਿੱਚ ਕਾਂਗਰਸ ਪਾਰਟੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 15 ਵਿੱਚੋਂ 10 ਸੀਟਾਂ ‘ਤੇ ਜਿੱਤ ਦਰਜ ਕੀਤੀ।
ਸਾਬਕਾ ਮੁੱਖ ਮੰਤਰੀ ਚੰਨੀ ਦੇ ਸਪੁੱਤਰ ਨਵਜੀਤ ਸਿੰਘ ਨਵੀ ਨੇ ਇਲਾਕੇ ਦੇ ਸੀਨੀਅਰ ਕਾਂਗਰਸੀ ਆਗੂ ਬੰਤ ਸਿੰਘ ਕਲਾਰਾ (ਸਾਬਕਾ ਚੇਅਰਮੈਨ ਪਨਗਰੇਨ ਪੰਜਾਬ), ਹਰਮਿੰਦਰ ਸਿੰਘ ਲੱਕੀ (ਮੀਤ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ ਰੋਪੜ), ਦਰਸ਼ਨ ਸਿੰਘ ਸੰਧੂ (ਪ੍ਰਧਾਨ ਬਲਾਕ ਕਾਂਗਰਸ ਕਮੇਟੀ ਮੋਰਿੰਡਾ) ਅਤੇ ਸਮੂਹ ਕਾਂਗਰਸੀ ਵਰਕਰਾਂ ਨੂੰ ਨਾਲ ਲੇ ਕੇ ਚੋਣ ਮੁਹਿੰਮ ਨੂੰ ਬਹੁਤ ਸੁਚੱਜੇ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਚਲਾਇਆ। ਅਤੇ ਮਰਿੰਡਾ ਸ਼ਹਿਰ ਦੇ ਲੋਕਾਂ ਨੇ ਕਾਂਗਰਸ ਪਾਰਟੀ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਪੂਰਨ ਭਰੋਸਾ ਕਰਦੇ ਹੋਏ ਚੰਨੀ ਜੀ ਦੀ ਝੋਲੀ ਦੇ ਵਿੱਚ 10 ਸੀਟਾਂ ਜਿੱਤ ਕੇ ਪਾਈਆਂ ।
ਮੋਰਿੰਡਾ ਦੇ ਲੋਕਾਂ ਵੱਲੋਂ ਚੰਨੀ ਪ੍ਰਤੀ ਡੂੰਘੇ ਸਤਿਕਾਰ ਅਤੇ ਭਰੋਸੇ ਦਾ ਨਤੀਜਾ ਹੀ ਹੈ ਕਿ ਕਾਂਗਰਸ ਪਾਰਟੀ ਨੇ ਇਹ ਵੱਡੀ ਜਿੱਤ ਹਾਸਿਲ ਕੀਤੀ।
ਚੋਣ ਨਤੀਜਿਆਂ ਮੁਤਾਬਕ:
ਕਾਂਗਰਸ: 10 ਸੀਟਾਂ
ਸ਼੍ਰੋਮਣੀ ਅਕਾਲੀ ਦਲ: 1 ਸੀਟ
ਆਜ਼ਾਦ ਉਮੀਦਵਾਰ: 4 ਸੀਟਾਂ
ਆਮ ਆਦਮੀ ਪਾਰਟੀ: ਖਾਤਾ ਖੋਲ੍ਹਣ ਵਿੱਚ ਵੀ ਨਾਕਾਮ ਰਹੀ
ਇਸ ਤੋਂ ਇਲਾਵਾ, ਜਿੱਤੇ ਹੋਏ 2 ਆਜ਼ਾਦ ਉਮੀਦਵਾਰਾਂ ਨੇ ਵੀ ਕਾਂਗਰਸ ਪਾਰਟੀ ਦੇ ਹੱਕ ਵਿੱਚ ਸਮਰਥਨ ਦਿੱਤਾ ਹੈ।
ਵਾਰਡ-ਵਾਰ ਨਤੀਜੇ
ਵਾਰਡ 1: ਗੁੰਜਨ ਸੂਦ (ਕਾਂਗਰਸ) – 322 ✅
ਵਾਰਡ 2: ਮਹਿੰਦਰ ਸਿੰਘ ਢਿੱਲੋਂ (ਕਾਂਗਰਸ) – 564 ✅
ਵਾਰਡ 3: ਨੇਹਾ ਸ਼ਰਮਾ (ਕਾਂਗਰਸ) – 360 ✅
ਵਾਰਡ 4: ਹਰਜੀਤ ਸਿੰਘ ਸੋਢੀ (ਕਾਂਗਰਸ) – 401 ✅
ਵਾਰਡ 5: ਸੁਰਿੰਦਰ ਕੌਰ (ਆਜ਼ਾਦ) – 387 ✅
ਵਾਰਡ 6: ਮਨਦੀਪ ਸਿੰਘ ਬਾਜਵਾ (ਆਜ਼ਾਦ) – 400 ✅
ਵਾਰਡ 7: ਪਿੰਕੀ ਕੌਰ (ਕਾਂਗਰਸ) – 536 ✅
ਵਾਰਡ 8: ਰਜੇਸ਼ ਕੁਮਾਰ ਸਿਸੋਦੀਆ (ਕਾਂਗਰਸ) – 627 ✅
ਵਾਰਡ 9: ਕਮਲਜੀਤ ਕੌਰ (ਕਾਂਗਰਸ) – 420 ✅
ਵਾਰਡ 10: ਦਲਜੀਤ ਕੌਰ (ਕਾਂਗਰਸ) – 812 ✅
ਵਾਰਡ 11: ਸਕਿੰਦਰ ਕੌਰ (ਕਾਂਗਰਸ) – 803 ✅
ਵਾਰਡ 12: ਜਗਪਾਲ ਸਿੰਘ ਜੌਲੀ (ਅਕਾਲੀ ਦਲ) – 346 ✅
ਵਾਰਡ 13: ਰਾਜਿੰਦਰ ਕੌਰ (ਆਜ਼ਾਦ) – 497 ✅
ਵਾਰਡ 14: ਹਰਜਿੰਦਰ ਸਿੰਘ ਛਿੱਬਰ (ਕਾਂਗਰਸ) – 504 ✅
ਵਾਰਡ 15: ਅੰਮ੍ਰਿਤਪਾਲ ਸਿੰਘ ਖਟੜਾ (ਆਜ਼ਾਦ) – 539 ✅
ਖਾਸ ਗੱਲਾਂ:
ਸਭ ਤੋਂ ਵੱਡੀ ਜਿੱਤ: ਦਲਜੀਤ ਕੌਰ (812 ਵੋਟਾਂ)
ਦੂਜੇ ਨੰਬਰ ‘ਤੇ: ਸਕਿੰਦਰ ਕੌਰ (803 ਵੋਟਾਂ)
ਸਭ ਤੋਂ ਰੋਚਕ ਮੁਕਾਬਲਾ: ਵਾਰਡ 9, ਸਿਰਫ਼ 6 ਵੋਟਾਂ ਦਾ ਫਰਕ
ਮੋਰਿੰਡਾ ਦੇ ਨਤੀਜਿਆਂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਇਲਾਕੇ ਵਿੱਚ ਕਾਂਗਰਸ ਅਤੇ ਖਾਸ ਕਰਕੇ ਚੰਨੀ ਪਰਿਵਾਰ ਦਾ ਜਨ ਆਧਾਰ ਅਜੇ ਵੀ ਮਜ਼ਬੂਤ ਹੈ।

Comments are closed.